ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਤੇ ਦਿਨ ਇਕ ਅਖਬਾਰ ਵਿੱਚ ਲੋਪੋਕੇ ਤੋਂ ਲੱਗੀ ਖਬਰ ਸੀ ਕਿ ਗ੍ਰਾਮ ਪੰਚਾਇਤ ਨਵਾਂ ਜੀਵਨ ਦੇ ਲੋਕਾਂ ਨੂੰ ਕਰਫਿਊ ਦੌਰਾਨ ਰਾਨ ਨਹੀਂ ਮਿਲ ਰਿਹਾ।ਜਿਸ ਕਰਕੇ ਲੋਕ ਬੜੇ ਪਰੇਸ਼ਾਨ ਹਨ।ਇਸ ਦਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਗੰਭੀਰ ਨੋਟਿਸ ਲੈਂਦੇ ਖਬਰ ਜਾਂਚ ਲਈ ਐਸ.ਡੀ.ਐਮ ਅਜਨਾਲਾ ਨੂੰ ਭੇਜੀ ਅਤੇ ਲੋਕਾਂ ਨੂੰ ਤਰੁੰਤ ਰਾਹਤ ਦੇਣ ਦੀ ਹਦਾਇਤ ਵੀ ਕਰ ਦਿੱਤੀ।ਐਸ.ਡੀ.ਐਮ ਅਜਨਾਲਾ ਨੇ ਜਦ ਰਾਹਤ ਟੀਮ ਭੇਜੀ ਤਾਂ ਮਸਲਾ ਇਹ ਨਿਕਲਿਆ ਕਿ ਉਕਤ ਲੋਕਾਂ ਨੂੰ ਰਾਸ਼ਨ ਤਾਂ ਗ੍ਰਾਮ ਪੰਚਾਇਤ ਵੱਲੋਂ ਰਾਸ਼ਨ ਦਿੱਤਾ ਜਾ ਚੁੱਕਾ ਹੈ ਅਤੇ ਜਿੰਨਾ ਵੱਲੋਂ ਖ਼ਬਰ ਲੱਗੀ ਸੀ, ਉਨਾਂ ਦੇ ਦਸਤਖ਼ਤ ਵੀ ਕਿੱਟਾਂ ਲੈਣ ਵਾਲੀ ਸੂਚੀ ਉਤੇ ਹਨ। ਬੀ.ਡੀ.ਪੀ.ਓ ਚੌਗਾਵਾਂ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਹ ਖ਼ਬਰ ਇਕ ਡੀਪੂ ਹੋਲਡਰ ਤੇ ਪਿੰਡ ਦੇ ਜੀ.ਓ.ਜੀ ਵੱਲੋਂ ਲੋਕਾਂ ਨੂੰ ਉਕਸਾ ਕੇ ਲਗਵਾਈ ਗਈ ਹੈ।ਉਨਾਂ ਨੇ ਸ਼ਿਕਾਇਤ ਅਗਲੀ ਕਾਰਵਾਈ ਲਈ ਐਸ.ਡੀ.ਐਮ ਅਜਨਾਲਾ ਨੂੰ ਭੇਜ ਦਿੱਤੀ ਹੈ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …