ਭੀਖੀ, 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਸ਼ਵ ਪੱਧਰ ‘ਤੇ ਚੱਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਧਿਆਨ ਹਿੱਤ ਰੱਖਦਿਆਂ ਰੌਇਲ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਹਰਾ ਭਰਾ ਤੇ ਸਰੁੱਖਿਅਤ ਬਣਾਉਣ ਲਈ ਆਪਣੇ ਘਰਾਂ ਵਿੱਚ ਹੀ ਪੌਦੇ ਲਗਾ ਕੇ ਪ੍ਰਿਥਵੀ ਦਿਵਸ ਮਨਾਇਆ।ਪ੍ਰੋ. ਜਗਦੇਵ ਸਿੰਘ ਵਿਭਾਗ ਪੰਜਾਬੀ ਨੇ ਦੱਸਿਆ ਹੈ ਕਿ ਰੌਇਲ ਕਾਲਜ ਹਰ ਸਾਲ ਪ੍ਰਿਥਵੀ ਦਿਵਸ ਨੂੰ ਬੜੇ ਸੰਚਾਰੂ ਢੰਗ ਨਾਲ ਮਨਾਉਦਾ ਹੈ। ਕਾਲਜ ਪ੍ਰਿੰਸੀਪਲ ਕੇ.ਕੇ ਸ਼ਰਮਾ ਅਨੁਸਾਰ ਕਾਲਜ ਮੈਨੇਜ਼ਮੈਂਟ ਦੀ ਅਗਵਾਈ ਹੇਠ ਕਾਲਜ ਕੈਂਪਸ ਦੇ ਅੰਦਰ ਹਰ ਪ੍ਰੋਫੈਸਰ ਦੇ ਨਾਮ ‘ਤੇ ਇੱਕ-ਇੱਕ ਪੌਦਾ ਲੱਗਿਆ ਹੋਇਆ ਹੈ।ਜਿਨ੍ਹਾਂ ਦੀ ਦੇਖਭਾਲ ਪ੍ਰੋਫੈਸਰ ਖ਼ੁਦ ਕਰਦੇ ਹਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …