Wednesday, May 7, 2025
Breaking News

ਮਜ਼ਦੂਰ ਦਿਵਸ ‘ਤੇ ਵਿਧਾਇਕ ਰਮਿੰਦਰ ਆਵਲਾ ਨੇ ਲਹਿਰਾਇਆ ਤਿਰੰਗਾ

ਕੋਵਿਡ 19 ਦੇ ਮੱਦੇਨਜ਼ਰ ਮਜ਼ਦੂਰਾਂ ਨੂੰ ਦਿੱਤਾ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦਾ ਸੰਦੇਸ਼

ਜਲਾਲਾਬਾਦ (ਫਾਜ਼ਿਲਕਾ), 1 ਮਈ (ਪੰਜਾਬ ਪੋਸਟ ਬਿਊਰੋ) – 1 ਮਈ ਨੂੰ ਕੌਮੀ ਮਜਦੂਰ ਦਿਵਸ ‘ਤੇ ਹਲਕਾ ਵਿਧਾਇਕ ਰਮਿੰਦਰ ਆਵਲਾ ਨੇ ਕਮਰੇ ਵਾਲਾ ਰੋਡ Labour Dayਸਥਿਤ ਪੰਜਾਬ ਪੱਲੇਦਾਰ ਯੂਨੀਅਨ ਦਫਤਰ ਪਹੁੰਚ ਕੇੇ ਕੌਮੀ ਝੰਡਾ ਲਹਿਰਾਇਆ।ਆਵਲਾ ਨੇ ਸਮੂਹ ਮਜ਼ਦੂਰਾਂ ਨੰੂ ਕੌਮੀ ਮਜ਼ਦੂਰ ਦਿਵਸ ’ਤੇ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਰਣ ਹਰੇਕ ਵਿਅਕਤੀ ਨੰੂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਸੀ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਮਜਦੂਰ ਵਰਗ ਦੇ ਹਿੱਤਾਂ ਲਈ ਰਾਜ ਸਰਕਾਰ ਹਮੇਸ਼ਾਂ ਕਾਰਜ਼ਸੀਲ ਹੈ ਅਤੇ ਉਨ੍ਹਾਂ ਵਲੋਂ ਵੀ ਹਲਕੇ ਦੇ ਮਜਦੂਰ ਵਰਗ ਦੇ ਹਿੱਤਾਂ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
              ਉਨ੍ਹਾਂ ਮਈ ਦਿਵਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵਲੋਂ ਵਰਕਰਾਂ ਨੂੰ ਕੌਮੀ ਝੰਡੇ ਲਹਿਰਾਉਣ ਸੱਦਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਪੰਜਾਬ ਦਾ ਬਣਦਾ ਜੀ.ਐਸ.ਟੀ ਦਾ ਹਿੱਸਾ ਉਸ ਨੂੰ ਨਹੀਂ ਦੇ ਰਹੀ ਜਿਸ ਕਾਰਣ ਪੰਜਾਬ ਸਰਕਾਰ ਨੂੰ ਆਰਥਿਕ ਸੰਕਟ ’ਚ ਲੰਘਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਤੋਂ ਵਾਧੂ ਸਹਾਇਤਾ ਨਹੀਂ ਬਲਕਿ ਆਪਣਾ ਹੱਕ ਹੀ ਮੰਗ ਰਹੇ ਹਾਂ।
         ਇਸ ਮੌਕੇ ਹੰਸਾ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਕਾਂਗਰਸੀ ਆਗੂ ਰਾਜ ਬਖਸ਼ ਕੰਬੋਜ, ਕਾਕਾ ਕੰਬੋਜ, ਹਰੀਸ਼ ਸੇਤੀਆ, ਦਰਸ਼ਨ ਵਾਟਸ, ਸ਼ਾਮ ਸੁੰਦਰ ਮੈਣੀ, ਜਰਨੈਲ ਸਿੰਘ ਮੁਖੀਜਾ, ਬਿੱਟੂ ਸੇਤੀਆ, ਸੁਰਿੰਦਰ ਚਕਤੀ, ਨਿੱਜੀ ਸਕੱਤਰ ਅੰਗਰੇਜ ਸਿੰਘ, ਜਗਨ ਨਾਥ, ਰੋਸ਼ਨ ਲਾਲ ਭਠੇਜਾ ਮੌਜੂਦ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …