5 ਨੰਦੇੜ ਤੋਂ ਆਏ ਸ਼ਰਧਾਲੂ ਤੇ ਇਕ ਜਵਾਹਰਪੁਰ ਤੋਂ
ਐਸ.ਏ.ਐਸ ਨਗਰ, 1 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ 6 ਪਾਜ਼ਟਿਵ ਕੇਸ ਸਾਹਮਣੇ ਆਏ ਹਨ, ਜਿੰਨਾਂ ਨਾਲ ਕੇਸਾਂ ਦੀ ਗਿਣਤੀ 92 ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ 6 ਮਾਮਲਿਆਂ ਵਿਚੋਂ 5 ਸ਼ਰਧਾਲੂ ਹਨ, ਜੋ ਨਾਂਦੇੜ ਤੋਂ ਵਾਪਸ ਪਰਤੇ ਹਨ। ਜਦਕਿ ਇੱਕ ਪਿੰਡ ਜਵਾਹਰਪੁਰ ਦਾ ਰਹਿਣ ਵਾਲਾ ਹੈ ਅਤੇ ਮਲਕੀਤ ਸਿੰਘ ਦਾ ਪੁੱਤਰ ਹੈ, ਜੋ ਕਿ ਨੈਗਟਿਵ ਟੈਸਟ ਕੀਤੇ ਜਾਣ ਤੋਂ ਬਾਅਦ ਕੁਆਰੰਟੀਨ ਤੋਂ ਗੁਜ਼ਰ ਰਿਹਾ ਹੈ। ਇਕਾਂਤਵਾਸ ਤਹਿਤ ਵੱਖ-ਵੱਖ ਵਿਅਕਤੀਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਡੀ.ਸੀ ਨੇ ਕਿਹਾ ਕਿ ਹੁਣ ਤੱਕ 2488 ਵਿਅਕਤੀਆਂ ਨੇ ਸਫਲਤਾਪੂਰਵਕ ਕੁਆਰੰਟੀਨ ਅਵਧੀ ਮੁਕੰਮਲ ਕਰ ਲਈ ਹੈ, ਜਦਕਿ 745 ਹਾਲੇ ਵੀ ਕੁਆਰੰਟੀਨ ਅਧੀਨ ਹਨ।