ਕਿਹਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਘਰਾਂ ਵਿੱਚ ਰਹੋ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਬਾਹਰ ਜਾਣ ਵਾਲੇ ਲੋਕਾਂ ਲਈ ਰੇਲ ਗੱਡੀਆਂ ਦਾ ਪ੍ਰਬੰਧ ਕਰ ਰਹੇ ਹਾਂ, ਪਰ ਉਸ ਲਈ ਆਪਣੇ-ਆਪ ਨੂੰ ਰਜਿਸਟਰਡ ਕਰਨਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਹੁਣ ਤੱਕ 22 ਹਜ਼ਾਰ ਦੇ ਕਰੀਬ ਲੋਕਾਂ ਨੇ ਆਪਣੇ ਨਾਮ ਰਜਿਸਟਰਡ ਕਰਵਾਏ ਹਨ ਅਤੇ ਉਨਾਂ ਦਾ ਪ੍ਰਬੰਧ ਕਰ ਰਹੇ ਹਾਂ, ਜੋ ਕਿ 5 ਮਈ ਤੋਂ ਸ਼ੁਰੂਆਤ ਹੋਵੇਗੀ।ਉਨਾਂ ਦੱਸਿਆ ਕਿ ਇਸੇ ਤਰਾਂ ਜੋ ਵਿਅਕਤੀ ਵਿਦੇਸ਼ ਜਾਣਾ ਚਾਹੁੰਦੇ ਹਨ ਜਾਂ ਵਿਦੇਸ਼ ਵਿਚ ਫਸੇ ਹੋਣ ਕਾਰਨ ਭਾਰਤ ਆਉਣਾ ਚਾਹੁੰਦੇ ਹਨ, ਉਹ ਵੀ ਆਪਣੇ ਨਾਮ www.covidhelp.punjab.gov.in `ਤੇ ਦਰਜ ਕਰਵਾਉਣ।ਜੋ ਪੰਜਾਬ ਤੋਂ ਜਾਣਾ ਚਾਹੁੰਦੇ ਹਨ ਉਹ ਆਪਣਾ ਨਾਮ www.covidhelp.punjab.gov.in./punjaboutregistration.aspx
ਉਤੇ ਦਰਜ਼ ਕਰਵਾਉਣ ਤੇ ਜੋ ਵਿਦੇਸ਼ ਤੋਂ ਪੰਜਾਬ ਆਉਣਾ ਚਾਹੁੰਦੇ ਹਨ, ਉਹ ਆਪਣਾ ਨਾਮ www.covidhelp.punjab.gov.in/punjabinregistrationtermsand ‘ਤੇ ਦਰਜ਼ ਕਰਵਾਉਣਾ ਯਕੀਨੀ ਬਨਾਉਣ।