ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਤੋਂ ਬਚਾਅ ਲਈ ਵਧਾਏ ਗਏ ਕਰਫਿਊ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਜਿਸ ਨਾਲ ਜਨਤਾ ਨੂੰ ਘਰ ਦੇ ਗੁਜਾਰੇ ਲਈ ਭਾਰੀ ਮੁਸ਼ਕਲ ਆ ਗਈ ਹੈ।ਫੈਡਰੇਸ਼ਨ ਆਗੂ ਭਾਈ ਮਧੂਪਾਲ ਸਿੰਘ ਗੋਗਾ ਵਾਰਡ ਨੰਬਰ 39 ਇੰਚਾਰਜ ਸ਼ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਉਨਾਂ ਵਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਲਗਾਤਾਰ ਆਪਣੀ ਵਾਰਡ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।ਇਸੇ ਸਿਲਸਿਲੇ ਵਿੱਚ ਉਹਨਾਂ ਨੇ ਖੰਡ, ਚਾਹ ਪੱਤੀ ਤੇ ਹੋਰ ਰਸਦਾਂ ਘਰ ਘਰ ਜਾ ਕੇ ਵੰਡੀਆਂ।ਇਸ ਮੌਕੇ ਗੁਰਬਾਜ਼ ਸਿੰਘ, ਕੰਵਲਜੀਤ ਸਿੰਘ, ਰਾਜੀਵ, ਬਲਬੀਰ ਸਿੰਘਤੇ ਵਿਮਲ ਆਦਿ ਵੀ ਉਨਾਂ ਦੇ ਨਾਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …