ਪਟਿਆਲਾ, 1 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਇੱਕ ਕਤਲ ਕੇਸ `ਚ ਲੋੜੀਂਦੇ ਅਪਰਾਧੀ ਨੂੰ ਅੱਜ ਸਵੇਰੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ।ਇਹ ਵਿਅਕਤੀ ਥਾਣਾ ਅਨਾਜ ਮੰਡੀ ਵਿਖੇ 22 ਮਈ 2020 ਨੂੰ ਆਈ.ਪੀ.ਸੀ ਦੀਆਂ ਧਾਰਾਵਾਂ 302, 148, 149, 506 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਮੁਕੱਦਮਾ ਨੰਬਰ 85 ਵਿੱਚ ਲੋੜੀਂਦਾ ਸੀ।ਇਹ ਕੇਸ ਸੁਖਰਾਮ ਕਲੋਨੀ ਦੇ ਵਸਨੀਕ ਸਮਸ਼ੇਰ ਸਿੰਘ ਦੇ 21 ਮਈ ਨੂੰ ਹੋਏ ਕਤਲ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਸੀ।ਭਰਤ ਨਗਰ ਵਿਖੇ ਹੋਏ ਇੱਕ ਝਗੜੇ `ਚ ਸਮਸ਼ੇਰ ਸਿੰਘ ਦਾ ਕਤਲ ਹੋ ਗਿਆ ਸੀ।
ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੇਸ ਵਿੱਚ ਨਾਮਜਦ ਪਵਨ ਕੁਮਾਰ ਉਰਫ਼ ਪੁਨੂੰ ਵਾਸੀ ਨਿਊ ਯਾਦਵਿੰਦਰਾ ਕਲੋਨੀ ਦੀ ਭਾਲ ਲਈ ਡੀ.ਐਸ.ਪੀ ਸਿਟੀ-2 ਸੌਰਵ ਜ਼ਿੰਦਲ ਅਤੇ ਸੀ.ਆਈ.ਏ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ।ਸਿੱਧੂ ਨੇ ਦੱਸਿਆ ਕਿ ਅੱਜ ਪੁਲਿਸ ਦੀ ਇੱਕ ਪਾਰਟੀ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦੋਂ ਪਵਨ ਕੁਮਾਰ ਪੁਨੂੰ ਨੂੰ ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਤੋਂ ਰੇਡ ਮਾਰ ਕੇ ਕਾਬੂ ਕਰ ਲਿਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …