ਰਾਜਪੁਰਾ, 8 ਜੁਲਾਈ, (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਅਮਨ ਹਸਪਤਾਲ ਦੇ ਹਾਲ ਵਿਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਕੋਵਿਡ-19 ਦੇ ਪ੍ਰਕੋਪ ਦੇ ਸਾਏ ਹੇਠ ਪੂਰੇ ਨਿਯਮਾਂ ਅਨੁਸਾਰ ਹੋਈ।ਜਿਸ ਵਿਚ ਕਵੀਆਂ ਤੇ ਸਾਹਿਤਕਾਰਾਂ ਨੇ ਆਪਣੇ ਕਲਾਮ ਰਾਹੀਂ ਕੁਦਰਤੀ ਕਰੋਪੀ ਦੇ ਪ੍ਰਭਾਵ ਬਾਰੇ ਆਪਣੇ ਵਿਚਾਰ ਰੱਖੇ।ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ `ਹਿੰਮਤ ਨਾ ਹਾਰੀਂ `ਸੁਣਾਬਕੇ ਕੀਤਾ।ਕੁਲਵੰਤ ਜੱਸਲ ਨੇ ਤੂੰਬੀ ਦੀ ਟੁਣਕਾਰ ਨਾਲ `ਲਾਲਚ ਤੇ ਹਊਮੇ ਵਾਲਾ ਸਦਾ ਮਰਦਾ’ ਸੁਣਾ ਕੇ ਵਾਹ ਵਾਹ ਖੱਟੀ।ਗੁਰਵਿੰਦਰ ਸਿੰਘ ਆਜ਼ਾਦ ਨੇ `ਦਰਦਾਂ ਦੇ ਸਾਗਰ ਨੂੰ ਮੈ ਜਦੋਂ ਵੀ ਪਾਰ ਕਰਦਾਂ` ਸੁਣਾਈ ਤਾਂ ਮਾਹੌਲ ਭਾਵੁਕ ਕਰ ਦਿੱਤਾ।ਬਚਨ ਸਿੰਘ ਬਚਨ ਸੋਢੀ ਨੇ ਬੁਲੰਦ ਆਵਾਜ਼ ਵਿਚ ਗ਼ਜ਼ਲ `ਪਾਸ ਰਹਿਤੇ ਹੁਏ ਭੀ ਬਹੁਤ ਦੂਰ ਹੈ ਹਮ` ਸੁਣਾਈ।ਅਮਰਜੀਤ ਸਿੰਘ ਲਬਾਣਾ ਨੇ `ਕਰੋਨਾ ਆਇਆ ਹੈ ਸੁਣਾਕੇ ਵਾਹ ਵਾਹ ਖੱਟੀ।ਸੁਰਿੰਦਰ ਸੋਹਣਾ ਰਾਜੇਮਾਜਰੀਆ ਨੇ `ਠੱਡੇ ਮਾਰੋ ਇਹੋ ਜੇ ਵਿਦੇਸ਼ੀ ਮਾਲ ਨੂੰ` ਸੁਣਾ ਕੇ ਚੰਗਾ ਰੰਗ ਬੰਨਿਆ।ਡਾ. ਹਰਜੀਤ ਸਿੰਘ ਸੱਧਰ ਨੇ `ਤਣ ਪੱਤਣ ਜੇ ਲੱਗਣਾ ਹੈ ਤਾਂ ਪੱਲਾ ਫੜ ਵਿਸ਼ਵਾਸ਼’ ਦਾ ਸੁਣਾ ਕੇ ਸਰੋਤਿਆਂ ਨੂੰ ਕੀਲ ਦਿੱਤਾ।
ਅੰਤ ਵਿੱਚ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਕਵਿਤਾ `ਜਿਸਮਾਂ ਦੇ ਵਿੱਚ ਜਾਨ ਨਹੀਂ ਹੈ, ਚੇਹਰੇ ‘ਤੇ ਮੁਸਕਾਨ ਨਹੀਂ ਹੈ ` ਅਤੇ `ਕਰੋਨਾ ਦਾ ਬਿਗਲ਼ ਵੱਜ ਗਿਆ।ਸੁਣਾ ਕੇ ਅਜੋਕੇ ਸਮਾਜ ‘ਤੇ ਕਟਾਕਸ਼ ਕੀਤਾ।ਸਭਾ ਦੀ ਕਾਰਵਾਈ ਸੁਰਿੰਦਰ ਸਿੰਘ ਸੋਹਣਾ ਨੇ ਬਖੂਬੀ ਨਿਭਾਈ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …