Thursday, July 3, 2025
Breaking News

ਖਾਲਸਾ ਕਾਲਜ ਨੇ ਕਰਵਾਇਆ 3 ਰੋਜ਼ਾ ਵੈਬੀਨਾਰ

ਅੰਮ੍ਰਿਤਸਰ, 21 ਅਗਸਤ (ਖੁਰਮਣੀਆਂ) – ‘ਕੋਵਿਡ-19’ ਦੇ ਚੱਲਦਿਆਂ ਖਾਲਸਾ ਕਾਲਜ ਨੇ ਅਮਨਦੀਪ ਗਰੁੱਪ ਆਫ਼ ਹੋਸਪਿਟਲ ਦੇ ਸਹਿਯੋਗ ਨਾਲ ਵੈਬੀਨਾਰ ਕਰਵਾਇਆ ਗਿਆ।ਇਸ ਵੈਬੀਨਾਰ ’ਚ ਫ਼ਿਜੀਓਥਰੈਪੀ ਵਿਭਾਗ ਮੁੱਖੀ ਡਾ. ਦਵਿੰਦਰ ਕੌਰ ਢਿੱਲੋਂ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਮੀਨ ਬੇਦੀ ਨੇ ਬੁਲਾਰਿਆਂ ਦਾ ਸਵਾਗਤ ਕੀਤਾ।
                  ਪਹਿਲਾ ਵੈਬੀਨਾਰ ‘ਕੋਵਿਡ ਦੇ ਦੌਰਾਨ ਸਿਹਤ ਅਤੇ ਸੈਨੀਟੇਸ਼ਨ’ ਵਿਸ਼ੇ ’ਤੇ ਕਰਵਾਇਆ ਗਿਆ। ਜਿਸ ਵਿੱਚ ਡਾ. ਅਨੂਪ੍ਰੀਤ ਕੌਰ, ਐਮ.ਬੀ.ਬੀ.ਐਸ, ਐਮ.ਡੀ ਪੈਥੋਲੋਜੀ, ਅਮਨਦੀਪ ਹਸਪਤਾਲ ਤੋਂ ਸਲਾਹਕਾਰ ਪੈਥੋਲੋਜਿਸਟ ਅਤੇ ਅਮਨਦੀਪ ਕਾਲਜ ਆਫ਼ ਨਰਸਿੰਗ ਦੇ ਜਨਰਲ ਮੈਨੇਜਰ ਨੇ ਇਸ ਵਿਸ਼ੇ ’ਤੇ ਚਾਨਣਾ ਪਾਇਆ।ਇਸ ਦਾ ਮੁੱਖ ਮਕਸਦ ਇਹ ਦੱਸਣਾ ਸੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਕੋਈ ਵੀ ਦਵਾਈ ਕੰਮ ਨਹੀਂ ਕਰ ਰਹੀ ਹੈ ਅਤੇ ਹੁਣ ਤੱਕ ਦਾ ਇਕੋ ਇੱਕ ਬਚਾਅ ਦਾ ਉਪਾਅ ਹੈ, ਚੰਗੀ ਤਰ੍ਹਾਂ ਸਾਫ਼ ਸਫ਼ਾਈ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ।
                   ਇਸ ਵੈਬੀਨਾਰ ਦਾ ਮੁੱਖ ਮੰਤਵ ਕੋਵਿਡ19 ਦੇ ਬਚਾਅ ਦੇ ਢੰਗਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਡਾ. ਅਨੁਪ੍ਰੀਤ ਕੌਰ ਨੇ ਕੋਰੋਨਾ ਦੇ ਕਾਰਨਾਂ, ਕਲੀਨਿਕਲ ਲੱਛਣਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ। ਉਨ੍ਹਾਂ ਨੇ ਉਹ ਸਾਰੀਆਂ ਸੰਭਵ ਸਾਵਧਾਨੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜੋ ਕਿ ਕੰਮ ਵਾਲੀ ਥਾਂ ਅਤੇ ਘਰ ’ਚ ਰਹਿ ਕੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਇਸ ਮੌਕੇ ਕੰਮ ਵਾਲੀ ਥਾਂ ’ਤੇ ਸਮਾਜਿਕ ਦੂਰੀ ਅਤੇ ਸਾਫ਼ਸਫ਼ਾਈ ਬਣਾ ਕੇ ਰੱਖਣ, ਕੋਵਿਡ ਮਰੀਜ਼, ਗਰਭ ਅਵਸਥਾ ਅਤੇ ਕੋਵਿਡ ਦੀ ਦੇਖਭਾਲ ਅਤੇ ਕੋਵਿਡ ’ਚ ਬੱਚਿਆਂ ਦੀ ਦੇਖਭਾਲ ਆਦਿ ਤੋਂ ਇਲਾਵਾ ਹੱਥ ਧੋਣ, ਚਿਹਰੇ ਨੂੰ ਤਰੀਕੇ ਨਾਲ ਢੱਕ ਕੇ ਰੱਖਣ ਦੇ ਸੁਝਾਅ ਸਾਂਝੇ ਕੀਤੇ।
                    ਦੂਜੇ ਵੈਬੀਨਾਰ ’ਚ ‘ਕਾਸਮੈਟੋਲੋਜੀ ਅਤੇ ਕਾਸਮੈਟਿਕ ਸਰਜਰੀ’ ਵਿਸ਼ੇ ’ਤੇ ਡਾ. ਰਵੀ ਮਹਾਜਨ, ਐਮ.ਐਸ, ਐਮ.ਸੀ.ਐਚ ਪਲਾਸਟਿਕ ਸਰਜਰੀ, ਚੀਫ ਪਲਾਸਟਿਕ, ਕਾਸਮੈਟਿਕ ਅਤੇ ਮਾਈਕਰੋਵੈਸਕੁਲਰ ਸਰਜਨ ਅਤੇ ਡਾ. ਅਮੀਸ਼ਾ ਮਹਾਜਨ, ਐਮ.ਡੀ ਸਲਾਹਕਾਰ, ਕਾਸਮੈਟਿਕ ਚਮੜੀ ਮਾਹਿਰ ਬੁਲਾਰਿਆਂ ਨੇ ਚਾਨਣਾ ਪਾਇਆ।ਉਨ੍ਹਾਂ ਨੇ ਪਲਾਸਟਿਕ ਸਰਜਰੀ ਦੀਆਂ ਕਿਸਮਾਂ ਅਤੇ ਅਜੌਕੇ ਸਮੇਂ ’ਚ ਇਸ ਦੀ ਮਹੱਤਤਾ ਬਾਰੇ ਦੱਸਿਆ।ਉਨ੍ਹਾਂ ਨੇ ਰੈਸਟੋਰੇਸ਼ਨ ਅਤੇ ਰੀਕੰਸਟ੍ਰਕਟਿਵ ਸਰਜਰੀ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਡਾ. ਰਵੀ ਮਹਾਜਨ ਨੇ ਚਿਹਰੇ ਦੀ ਦਿੱਖ ਨੂੰ ਵਧਾਉਣ ਦੇ ਨਾਲਨਾਲ ਜੈਨੇਟਿਕ ਨੁਕਸਾਂ ਨੂੰ ਸੁਧਾਰਨ ਲਈ ਕਾਸਮੈਟਿਕ ਸਰਜਰੀ ਬਾਰੇ ਵਿਸਥਾਰ ਨਾਲ ਦੱਸਿਆ।ਡਾ. ਅਮੀਸ਼ਾ ਮਹਾਜਨ ਨੇ ਚਮੜੀ ਦੀ ਦੇਖਭਾਲ ਦੀ ਸਹੀ ਵਿਵਸਥਾ ਅਤੇ ਚਮੜੀ ਦੀਆਂ ਬਿਮਾਰੀਆਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।
                       ਤੀਜੇ ਦਿਨ ‘ਪਿੱਠ ਦਰਦ’ ਵਿਸ਼ੇ ’ਤੇ ਡਾ. ਏ.ਏ ਮਹਿਰਾ ਐਮ.ਐਸ, ਡੀ.ਐਨ.ਬੀ, ਐਮ.ਸੀ ਐਚ. ਨਿਊਰੋ ਸਰਜਰੀ, ਅਤੇ ਸੀਨੀਅਰ ਸਲਾਹਕਾਰ ਰੀੜ੍ਹ ਅਤੇ ਨਿਊਰੋ ਸਰਜਰੀ ਅਮਨਦੀਪ ਹਸਪਤਾਲ ਨੇ ਚਾਨਣਾ ਪਾਇਆ। ਡਾ. ਮਹਿਰਾ ਨੇ ਅਧਿਆਪਕਾਂ ਦੀ ਜੀਵਨਸ਼ੈਲੀ ਕਾਰਨ ਪੈਦਾ ਹੋਏ ਪਿੱਠ ਦਰਦ ਦੀ ਸਮੱਸਿਆ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਪਿੱਠ ਦੇ ਦਰਦ ਦੇ ਵੱਖ-ਵੱਖ ਕਾਰਨਾਂ ਅਤੇ ਕਾਰਜ ਸਥਾਨ ’ਤੇ ਕੁੱਝ ਸਾਵਧਾਨੀਆਂ ਵਰਤ ਕੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਬਾਰੇ ਦੱਸਿਆ।ਉਨ੍ਹਾਂ ਨੇ ਇਸ ਬਿਮਾਰੀ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਹੀ ਢੰਗ ਨਾਲ ਭਾਰ ਚੁੱਕਣ, ਝੁਕਣ ਅਤੇ ਸਹੀ ਅਭਿਆਸਾਂ ਨਾਲ ਪਿੱਠ ਦੀ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਤਰੀਕੇ ਦੱਸੇ।
                       ਇਨ੍ਹਾਂ ਵੈਬੀਨਾਰਾਂ ’ਚ ਕਾਲਜ ਸਟਾਫ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਬਹੁਮੁਲੀ ਜਾਣਕਾਰੀ ਹਾਸਲ ਕੀਤੀ।ਵੈਬੀਨਾਰਾਂ ’ਚ ਸ਼ਾਮਿਲ ਹੋਏ ਬੁਲਾਰਿਆਂ ਨੇ ਪਿ੍ਰੰਸੀਪਲ ਡਾ. ਮਹਿਲ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੌਜੂਦਾ ਮਹਾਂਮਾਰੀ ਦੇ ਸਮੇਂ ’ਚ ਅਜਿਹੇ ਵੈਬੀਨਾਰ ਗਿਆਨ ਸਾਂਝੇ ਕਰਨ ਲਈ ਸਰਬੋਤਮ ਸਰੋਤ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਅਮਨਦੀਪ ਗਰੁੱਪ ਆਫ਼ ਹੋਸਪਿਟਲ ਦਾ ਆਪਣਾ ਕੀਮਤੀ ਸਮਾਂ ਦੇਣ ਅਤੇ ਕਾਲਜ ਸਟਾਫ਼ ਨਾਲ ਗਿਆਨ ਸਾਂਝਾ ਕਰਨ ਲਈ ਧੰਨਵਾਦ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …