ਏਕਮਪ੍ਰੀਤ ਵਜੀਰ ਭੁੱਲਰ ਸਕੂਲ ਦਾ ਵਿਦਿਆਰਥੀ ਪਹਿਲੇ ਸਥਾਨ ‘ਤੇ ਰਿਹਾ
ਅੰਮ੍ਰਿਤਸਰ, 29 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸੰਗੀਤਕ ਸਾਜ਼ ਪ੍ਰਤੀਯੋਗਤਾ ਦੇ ਜਿਲ੍ਹਾ ਪੱਧਰ ਦੇ ਨਤੀਜੇ ਐਲਾਨ ਹੋਏ ਹਨ।
ਜਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ‘ਚ ਜਿਲ੍ਹੇ ਦੇ ਸਕੂਲਾਂ ਦੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ, ਸੰਦੇਸ਼, ਕੁਰਬਾਨੀ ਤੇ ਫਲਸਫੇ ਨਾਲ ਸਬੰਧਤ ਸੰਗੀਤਕ ਸਾਜ਼ ਵਾਦਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਪ੍ਰਾਇਮਰੀ ਵਰਗ ਦੇ ਜਿਲ੍ਹਾ ਪੱਧਰੀ ਸੰਗੀਤਕ ਸਾਜ ਵਾਦਨ ਮੁਕਾਬਲੇ ‘ਚ ਸ.ਐ ਸਕੂਲ ਵਜੀਰ ਭੁੱਲਰ ਦਾ ਵਿਦਿਆਰਥੀ ਏਕਨੂਰ ਸਿੰਘ ਨੇ ਪਹਿਲਾ, ਮਾਨਵਬੀਰ ਸਿੰਘ ਕੋਟ ਬਾਬਾ ਦੀਪ ਸਿੰਘ ਸਕੂਲ ਨੇ ਦੂਸਰਾ ਤੇ ਪੋਲਸਨ ਸ.ਐ ਸਕੂਲ ਨਾਗ ਕਲਾ (ਲੜਕੇ) ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰਸ਼ਮਨਪ੍ਰੀਤ ਸਿੰਘ ਰਜਧਾਨ ਸਕੂਲ ਨੇ ਚੌਥਾ ਸਥਾਨ ਅਤੇ ਤਰਮਨਪ੍ਰੀਤ ਕੌਰ ਇੱਬਣ ਕਲਾਂ ਨੇ ਪੰਜਵਾਂ ਸਥਾਨ ਹਾਸਲ ਕੀਤਾ।ਇਨਾ ਸਭ ਵਿਦਿਆਰਥੀਆਂ ਦੇ ਹੈਡ ਟੀਚਰ , ਸੀ.ਐਚ.ਟੀ, ਬੀ.ਈ.ਈ.ਓ ਅਤੇ ਗਾਈਡ ਅਧਿਆਪਕ ਹਰਪਿੰਦਰ ਸਿੰਘ, ਹਰਪ੍ਰੀਤ ਕੌਰ, ਅਮਨ ਭਗਤ, ਨੇਹਾ ਪਾਂਡੇ ਅਤੇ ਨਿਸ਼ਾ ਮਹਿੰਦਰੂ ਨੂੰ ਵੀ ਉਪ ਜਿਲਾ ਅਫਸਰ ਰੇਖਾ ਮਹਾਜਨ ਨੇ ਵਧਾਈ ਦਿੱਤੀ। ਮੈਡਮ ਮਹਾਜਨ ਨੇ ਦੱਸਿਆ ਕਿ ਪਿਛਲੇ ਸਾਰੇ ਮੁਕਾਬਲਿਆਂ ਦੇ ਜਿਲ੍ਹਾ ਪੱਧਰ ਦੇ ਜੱਜਾਂ ਸੀ.ਐਚ.ਟੀ ਚੰਦਰ ਕਿਰਨ, ਐਚ.ਟੀ ਗੁਰਮੀਤ ਕੋਰ, ਡਾ. ਗੁਰਪ੍ਰੀਤ ਸਿੰਘ ਸਿੱਧੂ, ਗੁਰਮੀਤ ਸਿੰਘ, ਮਨਦੀਪ ਕੋਰ, ਬਲਜੀਤ ਕੋਰ ਨੂੰ ਜਿਲ੍ਹਾ ਸਿੱਖਿਆ ਦਫਤਰ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਹਨਾ ਸਭ ਵਿਦਿਆਰਥੀਆਂ, ਅਧਿਆਪਕਾਂ ਨੂੰ ਅਪੀਲ ਵੀ ਕੀਤੀ ਕਿ ਪੇਟਿੰਗ ਮੁਕਾਬਲੇ, ਪੋਸਟਰ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਹਿੱਸਾ ਲੈਣ।ਉਪ ਜਿਲ੍ਹਾ ਸਿਖਿਆ ਅਫਸਰ ਨੇ ਦੱਸਿਆ ਕਿ ਜਿਲ੍ਹਾ ਨੋਡਲ ਅਫਸਰ ਮਨਜੀਤ ਸਿੰਘ ਅਤੇ ਸਹਾਇਕ ਨੋਡਲ ਅਫਸਰ ਤਜਿੰਦਰ ਸਿੰਘ ਬਹੁਤ ਵਧੀਆ ਤਰੀਕੇ ਨਾਲ ਵਿਦਿਅਕ ਮੁਕਾਬਲਿਆਂ ਦਾ ਸੰਚਾਲਨ ਕਰਵਾ ਰਹੇ ਹਨ।