ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਵਿਖੇ ਨੈਸ਼ਨਲ ਐਸੋਸੀਏਸ਼ਨ ਆਫ਼ ਪੈਲੀਏਟਿਵ ਕੇਅਰ ਫਾਰ ਆਯੂਸ਼ ਐਂਡ ਇੰਟੈਗਰੇਟਿਵ ਮੈਡੀਸਨ (ਐਨ.ਏ.ਪੀ.ਸੀ.ਏ.ਆਈ.ਐਮ) ਅਤੇ ਕੈਂਸਰ ਏਡ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਹੋਸਪਾਈਸ ਮੌਕੇ ਤੇ ਐਨ.ਏ.ਪੀ.ਸੀ.ਏ.ਆਈ.ਐਮ ਪੰਜਾਬ ਚੈਪਟਰ ਦੀ ਸ਼ੁਰੂਆਤ ਕੀਤੀ।
ਕਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਯੂਨੀਵਰਸਿਟੀ ਵਿਖੇ ਆਨਲਾਈਨ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਉਦਘਾਟਨ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਨੇ ਕੀਤਾ।ਡਾ. ਮੋਅ ਅੇਬਦੋ, ਮੁੱਖ ਆਪ੍ਰੇਟਿੰਗ ਅਫ਼ਸਰ, ਫਾਈਟ ਕੈਂਸਰ ਗਲੋਬਲ, ਯੂ.ਐਸ.ਏ ਨੇ ਗੈਸਟ ਆਫ਼ ਆਨਰ ਵਜੋ ਸ਼ਿਰਕਤ ਕੀਤੀ।
ਡਾ. ਦਲਜੀਤ ਸਿੰਘ ਨੇ ਕਿਹਾ ਕਿ ਐਨ.ਏ.ਪੀ.ਸੀ.ਏ.ਆਈ.ਐਮ ਦਾ ਉਦੇਸ਼ ਆਧੁਨਿਕ ਦਵਾਈਆਂ ਦਾ ਆਯੂਸ਼ ਨਾਲ ਮਿਲਕੇ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਨਾ ਹੈ।ਉਨ੍ਹਾਂ ਕਿਹਾ ਕਿ ਆਪਣਾ ਉਦੇਸ਼ ਪੂਰਾ ਕਰਨ ਲਈ ਯੂਨੀਵਰਸਿਟੀ ਨੇ ਪੈਲੀਏਟਿਵ ਕੇਅਰ ਦੇ ਕੋਰਸ ਵੀ ਸ਼ੁਰੂ ਕੀਤੇ ਹਨ, ਜਿੰਨਾਂ ਵਿੱਚ ਆਯੂਸ਼ ਪ੍ਰੈਕਟੀਸ਼ਨਰਾਂ ਸਮੇਤ ਹੋਰਨਾਂ ਡਾਕਟਰ ਸਾਹਿਬਾਨ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਪੈਲੀਏਟਿਵ ਕੇਅਰ ਦੀ ਉਚ ਕੋਟੀ ਦੀ ਪੜ੍ਹਾਈ ਕਰਵਾਕੇ ਸਰਟੀਫਿਕੇਟ ਦਿੱਤਾ ਜਾਵੇਗਾ।
ਡਾ. ਮੋਅ ਅੇਬਦੋ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਅਜਿਹੀ ਸੰਸਥਾ ਦਾ ਹਿੱਸਾ ਬਣ ਚੁੱਕੇ ਹਨ ਜਿਥੇ ਦੁਨੀਆਂ ਭਰ ਵਿੱਚ ਆਪਣਾ ਨਾਮ ਕਮਾ ਚੁੱਕੇ ਨਿਪੁੰਨ ਡਾਕਟਰ ਸਾਹਿਬਾਨਾਂ ਦੁਆਰਾ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਡਾ. ਏ.ਪੀ ਸਿੰਘ ਡੀਨ ਯੂਨੀਵਰਸਿਟੀ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਕੇਵਲ ਮੈਡੀਕਲ ਦੀ ਪੜ੍ਹਾਈ ਕਰਵਾਉਣਾ ਹੀ ਨਹੀਂ, ਬਲਕਿ ਮੈਡੀਕਲ ਦੇ ਖੇਤਰ ਵਿੱਚ ਉਚ ਕੋਟੀ ਦੀਆਂ ਨਿਊਨਤਮ ਵਿਧੀਆਂ ਦਾ ਇਸਤਮਾਲ ਕਰਕੇ ਮਰੀਜ਼ਾ ਦਾ ਇਲਾਜ ਕਰਨਾ ਵੀ ਹੈ।ਇਸ ਲਈ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਦੇ ਬਾਅਦ ਵਿਦਿਆਰਥੀ ਸ਼ਰੀਰਕ ਕਸ਼ਟ ਝੱਲ ਰਹੇ ਰੋਗੀਆਂ ਦੇ ਦਰਦਾਂ ਅਤੇ ਪੀੜਾਂ ਨੂੰ ਦੂਰ ਕਰਨ ਲਈ ਸਰੀਰਕ, ਮਨੋਵਿਗਿਆਨਕ ਅਤੇ ਅਧਿਆਤਮਿਕ ਸਹਾਇਤਾ ਮੁਹੱਈਆਂ ਕਰਵਾ ਕੇ ਰੋਗੀ ਦਾ ਸਮੁੱਚੇ ਤੌਰ ਤੇ ਇਲਾਜ ਕਰ ਸਕਣਗੇ।
ਇਸ ਮੌਕੇ ਡਾ. ਮਨਜੀਤ ਸਿੰਘ ਉਪਲ ਡਾਇਰੈਕਟਰ ਪ੍ਰਿੰਸੀਪਲ, ਡਾ. ਅਭੈਜੀਤ ਧਾਮ ਪ੍ਰਧਾਨ ਐਨ.ਏ.ਪੀ.ਸੀ.ਏ.ਆਈ.ਐਮ ਡਾ. ਪੀਯੂਸ਼ ਗੁਪਤਾ, ਸਕੱਤਰ ਐਨ.ਏ.ਪੀ.ਸੀ.ਏ.ਆਈ.ਐਮ ਅਤੇ ਕੈਂਸਰ ਏਡ ਸੁਸਾਇਟੀ ਅਤੇ ਡਾ. ਗੀਤਾ ਜੋਸ਼ੀ, ਡਾਇਰੈਕਟਰ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡਿਸਟੈਂਟ ਲਰਨਿੰਗ ਦੀ ਮੌਜ਼ੂਦਗੀ ਵਿੱਚ ਕੀਤਾ।ਸਮਾਗਮ ਵਿੱਚ ਡਾ. ਮੀਨਾ ਸੂਦਨ, ਡਾ. ਰੂਚੀ ਗੁਪਤਾ, ਡਾ. ਹਰਜੋਤ ਸਿੰਘ, ਡਾ. ਪਰਮਜੋਤ ਬਿੰਦਰਾ, ਡਾ. ਰਾਹਤ ਸ਼ਰਮਾ, ਡਾ. ਹਰਪ੍ਰੀਤ ਕੌਰ, ਡਾ. ਅੰਮ੍ਰਿਤਪਾਲ ਸਿਘ ਬਰਾੜ, ਡਾ. ਪੂਜਾ ਸਧਾਣਾ, ਡਾ. ਮਨੀਸ਼ਾ ਨਾਗਪਾਲ, ਡਾ. ਪਿਊਸ਼ ਮਹਾਜਨ, ਡਾ. ਜਤਿੰਦਰ ਪੁੰਝ ਅਤੇ ਡਾ. ਸਾਹਿਲ ਕੁੰਦਰਾ ਨੇ ਉਚੇਚੇ ਤੌਰ ਤੇ ਹਿੱਸਾ ਲਿਆ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …