Monday, December 23, 2024

ਐਨ.ਆਰ.ਆਈ ਨੇ ਪੀੜਤ ਖਿਡਾਰੀ ਦਲਬੀਰੀ ਲਾਲ ਨੂੰ ਦਿੱਤੀ ਸਹਾਇਤਾ ਰਾਸ਼ੀ

ਅੰਮ੍ਰਿਤਸਰ, 25 ਨਵੰਬਰ (ਸੰਧੂ) – ਨਾਮੁਰਾਦ ਬਿਮਾਰੀ ਕਾਰਨ ਬਿਸਤਰੇ ‘ਤੇ ਦਿਨ ਕਟੀ ਕਰ ਰਹੇ ਪੰਜਾਬ ਪੁਲਿਸ ਦੇ ਐਥਲੈਟਿਕਸ ਤੇ ਕਬੱਡੀ ਦੇ ਕੌਮੀ ਮਾਸਟਰ ਖਿਡਾਰੀ ਦਲਬੀਰੀ ਲਾਲ ਨਿਵਾਸੀ ਗੁਜਰਪੁਰਾ ਦਾ ਬੀਤੇ ਦਿਨੀ ਹਾਲਚਾਲ ਜਾਨਣ ਪਹੁੰਚੇ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਸੂਬਾ ਸਕੱਤਰ ਤੇ ਕੌਮਾਂਤਰੀ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਅਤੇ ਮਾਸਟਰ ਐਥਲੈਟਿਕਸ ਖਿਡਾਰੀ ਅਜੀਤ ਸਿੰਘ ਰੰਧਾਵਾ ਵੱਲੋਂ ਪੀੜਤ ਖਿਡਾਰੀ ਦੀ ਮਦਦ ਲਈ ਕੀਤੀ ਗਈ ਅਪੀਲ ਤੋਂ ਬਾਅਦ ਗੁਰਦਾਸਪੁਰ ਜਿਲ੍ਹੇ ਨਾਲ ਸੰਬੰਧਿਤ ਪ੍ਰਵਾਸੀ ਭਾਰਤੀ ਤੇ ਇੰਗਲੈਂਡ ਬ੍ਰਿਟੇਨ ਐਥਲੈਟਿਕਸ ਚੈਂਪਿਅਨਸ਼ਿਪ ਦੇ ਲੌਂਗ ਜੰਪ ਅਤੇ ਟ੍ਰਿਪਲ ਜੰਪ ਦੇ ਗੋਲਡ ਮੈਡਲਿਸਟ ਚੈਂਪੀਅਨ ਰਛਪਾਲ ਸਿੰਘ ਯੂ.ਕੇ ਨੇ ਉਚੇਚੇ ਤੌਰ ‘ਤੇ ਪੀੜਿਤ ਮਾਸਟਰ ਖਿਡਾਰੀ ਦਲਬੀਰੀ ਲਾਲ ਦੇ ਗ੍ਰਹਿ ਗੁਜਰਪੁਰਾ ਪਹੁੰਚ ਕੇ ਗਿਆਰਾਂ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਮਦਦ ਲਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ।ਐਨ.ਆਰ.ਆਈ ਰਛਪਾਲ ਸਿੰਘ ਨੇ ਕਿਹਾ ਕਿ ਮਾਸਟਰ ਖਿਡਾਰੀ ਮੌਜ਼ੂਦਾ ਨੌਜੁਆਨ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ ਹਨ।ਇਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
                 ਜਿਕਰਯੋਗ ਹੈ ਕਿ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੇ ਪੰਜਾਬ ਪੁਲਿਸ ਦੇ ਇਸ ਮਾਸਟਰ ਖਿਡਾਰੀ ਦਲਬੀਰੀ ਲਾਲ ਨੇ ਐਥਲੈਟਿਕਸ ਅਤੇ ਕਬੱਡੀ ਖੇਡ ਖੇਤਰ ਵਿੱਚ ਸਫਲਤਾ ਦੇ ਉਹ ਝੰਡੇ ਬੁਲੰਦ ਕੀਤੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …