ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਜ਼ੋਨ ਇੰਚਾਰਜ਼ ਬਾਊ ਸ਼ਾਮ ਲਾਲ ਅਤੇ ਵਾਰਡ ਨੰਬਰ 62 ਦੇ ਇੰਚਾਰਜ਼ ਬਿੱਲਾ ਆਰੇ ਵਾਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ।ਹਲਕਾ ਦੱਖਣੀ ਦੀ ਵਾਰਡ ਨੰਬਰ 62 ਢੋਲੀ ਮੁਹੱਲਾ ਅੰਦਰੂਨ ਸੁਲਤਾਨਵਿੰਡ ਗੇਟ ਵਿਖੇ ਉਦਘਾਟਨ ਉਪਰੰਤ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਦੱਸਿਆ ਕਿ ਇਸ ਵਾਰਡ ਵਿੱਚ ਰਹਿੰਦੇ ਲੋਕਾਂ ਨੂੰ ਕੰਮ ਕਰਵਾਉਣ ਲਈ ਉਨਾਂ ਦੇ ਦਫ਼ਤਰ ਵਿਖੇ ਆਉਣਾ ਪੈਂਦਾ ਸੀ।ਇਸ ਲਈ ਪਬਲਿਕ ਦੀ ਸਹੂਲਤ ਲਈ ਇਹ ਦਫਤਰ ਖੋਲ੍ਹਿਆ ਗਿਆ ਹੈ।ਵਿਧਾਇਕ ਬੁਲਾਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਡਾ. ਸੰਜੀਵ ਅਰੋੜਾ, ਰਵਿੰਦਰਪਾਲ ਸਿੰਘ ਰਾਜੂ ਓ.ਐਸ.ਡੀ ਹਲਕਾ ਵਿਧਾਇਕ, ਕਾਕਾ ਚੋਪੜਾ, ਜਰਨੈਲ ਸਿੰਘ ਸਲੂਜਾ, ਹਰਮਨ ਬਾਠ, ਨਵੀ ਜੋੜਾ ਯੂਥ ਆਗੂ, ਸ਼ੈਰੀ ਤੇ ਹੈਰੀ ਆਰੇ ਵਾਲੇ, ਸੋਨੂੰ ਸੋਹਲ, ਅਜੈ ਭਾਟੀਆ, ਹੈਰੀ ਹੋਟਲ ਵਾਲੇ, ਰਾਜਨ, ਸ਼ਿਵਾ ਅਰੋੜਾ, ਸੰਨੀ ਸ਼ਰਮਾ, ਪ੍ਰਿੰਸ ਮਲਹੋਤਰਾ, ਜੱਸ ਕੱਪੜੇ ਵਾਲਾ, ਲੱਕੀ ਹੋਟਲ ਵਾਲਾ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …