ਸਮਰਾਲਾ, 18 ਜਨਵਰੀ (ਇੰਦਰਜੀਤ ਸਿੰਘ ਕੰਗ) – ਬਲਾਕ ਸਮਰਾਲਾ ਵਿਖੇ ਮਨਰੇਗਾ ਅਧੀਨ ਬਣਾਏ ਗਏ ਕੈਟਲ ਸ਼ੈਡਾਂ ਦੀ ਚੈਕਿੰਗ ਅਤੇ ਸਰਕਾਰ ਵਲੋਂ ਚਲਾਏ
ਜਾ ਰਹੇ ਜਨ ਅੰਦੋਲਨ ਕੋਵਿਡ-19 ਮਹਿੰਮ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਟੀਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਮੋਹਾਲੀ ਤੋਂ ਵਿਸ਼ੇਸ਼ ਤੌਰ ‘ਤੇ ਬਲਾਕ ਸਮਰਾਲਾ ਦੇ ਪਿੰਡ ਕੁਲੇਵਾਲ ਅਤੇ ਮਾਣਕੀ ਪਿੰਡਾਂ ਦਾ ਦੌਰਾ ਕੀਤਾ ਗਿਆ।ਇਸੇ ਦੌਰਾਨ ਉਚੇਚੇ ਤੌਰ ‘ਤੇ ਪਹੁੰਚੇ ਤਰਜਿੰਦਰ ਸਿੰਘ ਪ੍ਰੋਗਰਾਮ ਮੋਨੀਟਰ (ਵਰਕਸ) ਅਤੇ ਅਮਨਦੀਪ ਸਿੰਘ (ਆਈ.ਈ.ਸੀ ਕੋਆਰਡੀਨੇਟਰ) ਵਲੋਂ ਕੋਵਿਡ-19 ਜਨ ਅੰਦੋਲਨ ਮੁਹਿੰਮ ਤਹਿਤ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਮਨਰੇਗਾ ਤਹਿਤ ਉਸਾਰੀ ਅਧੀਨ ਕੈਟਲ ਸ਼ੈਡਾਂ ਦੀ ਵੀ ਚੈਕਿੰਗ ਕੀਤੀ ਗਈ।ਉੁਨ੍ਹਾਂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਪ੍ਰਭਜੋਤ ਸਿੰਘ ਵਰਕਰ ਮੈਨੇਜਰ ਲੁਧਿਆਣਾ, ਲਖਵਿੰਦਰ ਸਿੰਘ ਏ.ਪੀ.ਓ ਮਗਨਰੇਗਾ ਬਲਾਕ ਸਮਰਾਲਾ, ਜਸਵਿੰਦਰ ਸਿੰਘ ਟੀ.ਏ ਮਨਰੇਗਾ ਬਲਾਕ ਸਮਰਾਲਾ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media