ਡੀ.ਈ.ਓ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਸੌਂਪੇ ਸਰਟੀਫਿਕੇਟ ਤੇ ਐਮਾਜੋਨ ਈਕੋ
ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਅੰਦਰ ਸਿੱਖਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਨੂੰ ਸਾਇੰਸ, ਟੈਕਨਾਲੋਜੀ, ਇੰਜੀਅਰਿੰਗ ਅਤੇ ਗਣਿਤ ਵਿੱਚ ਅੱਗੇ ਵਧ ਕੇ ਆਪਣਾ ਵਿਸ਼ਾ ਚੁਨਣ ‘ਚ ਅਗਵਾਈ ਦੇਣ ਵਾਲੀ ਅਮੇਰਿਕਨ ਇੰਡੀਆ ਫਾਊਂਡੇਸ਼ਨ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਕੋਡਿੰਗ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਹਿੱਤ ਵਿਸੇਸ਼ ਸਮਾਗਮ ਕਰਵਾਇਆ ਗਿਆ।
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਨੇ ਅਮੇਰਿਕਨ ਇੰਡੀਆ ਫਾਊਂਡੇਸ਼ਨ (ਪ੍ਰੋਜੈਕਟ ਇੰਪਲੀਮੈਂਟ ਏਜੰਸੀ) ਵਲੋਂ ਸਰਕਾਰੀ ਸਕੂਲਾਂ ਵਿੱਚ ਚਲਾਏ ਜਾ ਰਹੇ ਆਈ.ਬੀ.ਐਮ ਸਟੈਮ ਫਾਰ ਗਰਲਜ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 8 ਸਕੂਲਾਂ ਦੇ ਆਲ ਓਵਰ ਲੈਵਲ ਤੇ ਕਰਵਾਏ ਕੋਡਿੰਗ ਮੁਕਾਬਲੇ ਵਿੱਚ ਪਹਿਲੇ 50 ਦਰਜ਼ਿਆਂ ‘ਤੇ ਆਏ 12 ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।ਜ਼ਿਲ਼੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਫਾਊਂਡੇਸ਼ਨ ਵਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ।
ਸੰਸਥਾ ਦੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਵਿਦਿਆਰਥਣਾਂ ਦੀ ਰੁਚੀ ਕੋਡਿੰਗ ਵਿੱਚ ਵਧਾਉਣ ਲਈ ਐਚ.ਟੀ ਦੇ ਕੋਡਾਥੋਨ ਦੇ ਆਨਲਾਈਨ ਪਲੇਟਫਾਰਮ ਰਾਹੀਂ ਕੋਡਿੰਗ ਦੀ ਸਿਖਾਈ ਗਈ।ਵਿਦਿਆਰਥੀਆਂ ਵਲੋਂ ਆਨਲਾਈਨ ਪਲੇਟਫਾਰਮ ਤੇ 6 ਪੜਾਅ ਪਾਰ ਕਰਨ ਤੋਂ ਬਾਅਦ ਕੁਆਲੀਫਾਇਰ ਰਾਊਂਡ ਕਲੀਅਰ ਕਰਨ ਵਾਲੇ 12 ਵਿਦਿਆਰਥਣਾਂ ਨੇ ਪਹਿਲੇ 50 ਨੰਬਰਾਂ ‘ਤੇ ਪੁਜੀਸ਼ਨ ਹਾਸਲ ਕੀਤੀ।ਉਨ੍ਹਾਂ ਦੱਸਿਆ ਕਿ ਨਵਪ੍ਰੀਤ ਕੌਰ ਨਵਾਂ ਕੋਟ, ਹਰਮਨਪ੍ਰੀਤ ਕੌਰ ਤੇ ਸੁਪਰੀਨ ਕੌਰ (ਰਾਜਾਸਾਂਸੀ), ਕਰਤਿਕਾ ਯਾਦਵ ਜੰਡਿਆਲਾ ਗੁਰੂ, ਹਰਪ੍ਰੀਤ ਕੌਰ ਤੇ ਸੁਮਨ ਗਿੱਲ (ਮਜੀਠਾ), ਅੰਮ੍ਰਿਤਪਾਲ ਕੌਰ ਤੇ ਰੀਟਾ ਕੁਮਾਰੀ (ਰਈਆ), ਪਕਲ ਛੇਹਰਟਾ, ਜਾਸਮੀਨ ਕੌਰ ਕੋਟ ਖਾਲਸਾ, ਸੁਮਨਪ੍ਰੀਤ ਕੌਰ ਤੇ ਹਰਸਿਮਰਨ ਕੌਰ (ਟਪਿਆਲਾ) ਨੇ ਪੁਜੀਸ਼ਨਾਂ ਹਾਸਲ ਕੀਤੀਆਂ।
ਇਸ ਸਮੇਂ ਪ੍ਰਿੰਸੀਪਲ ਅਮਰਜੀਤ ਕੌਰ ਕੋਟ ਬਾਬਾ ਦੀਪ ਸਿੰਘ, ਸ਼੍ਰੀਮਤੀ ਪਰਮਿੰਦਰਜੀਤ ਕੌਰ ਪ੍ਰੋਗਰਾਮ ਅਫਸਰ ਏ.ਆਈ.ਐਫ, ਸ਼੍ਰੀਮਤੀ ਨੀਰਜ ਲੈਕਚਰਾਰ, ਰਾਮ ਸਰੂਪ, ਸ਼੍ਰੀਮਤੀ ਅਨੁਰਾਧਾ ਸਮੇਤ ਏ.ਆਈ.ਐਫ ਦੇ ਫੈਸੀਲੀਟੇਟਰ ਵਲੋਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤੇ ਐਮਾਜੋਨ ਈਕੋ ਨਾਲ ਸਨਮਾਨਿਤ ਕੀਤਾ ਗਿਆ।