ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ)- ਜ਼ਿਲਾ ਅਕਾਲੀ ਜਥਾ ਫ਼ਾਜ਼ਿਲਕਾ ਸ਼ਹਿਰੀ ਦੇ ਨਵ-ਨਿਯੁੱਕਤ ਪ੍ਰਧਾਨ ਸ੍ਰੀ ਅਸ਼ੋਕ ਅਨੇਜਾ ਦਾ ਫ਼ਾਜ਼ਿਲਕਾ ਪੁੱਜਣ ‘ਤੇ ਵੱਖ ਵੱਖ ਆਗੂਆਂ ਅਤੇ ਸੰਸਥਾਵਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਸਥਾਨਕ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੇ ਵਪਾਰਕ ਅਦਾਰੇ ‘ਤੇ ਪੁੱਜਣ ‘ਤੇ ਅਕਾਲੀ ਆਗੂਆਂ ਸ੍ਰੀ ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ ਅਕਾਲੀ ਦਲ, ਤੇਜਵੰਤ ਸਿੰਘ ਟੀਟਾ, ਨਰੇਸ਼ ਸੇਤੀਆ, ਤੇਜਿੰਦਰ ਸਿੰਘ ਨਾਮਧਾਰੀ, ਐਡਵੋਕੇਟ ਸਤਿੰਦਰ ਸਿੰਘ ਸਵੀ, ਵਿਜੇ ਛਾਬੜਾ, ਸੁੱਚਾ ਸਿੰਘ ਅੰਮ੍ਰਿਤਸਰੀਆ, ਲਾਡੀ ਧਵਨ, ਹੈਪੀ ਕਾਠਪਾਲ, ਜਸਮਿੰਦਰ ਸਿੰਘ ਕੈਪਲ, ਹਰਭਜਨ ਸਿੰਘ ਪਰੂਥੀ ਆਦਿ ਨੇ ਉਨਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ।ਉਪਰੰਤ ਪੱਕਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੀਨਾਨਾਥ ਸਚਦੇਵਾ ਦੇ ਵਪਾਰਕ ਅਦਾਰੇ ‘ਤੇ ਇਕੱਠੇ ਹੋਏ ਵਪਾਰੀਆਂ ਨੇ ਸ੍ਰੀ ਅਨੇਜਾ ਦਾ ਭਰਵਾਂ ਸੁਆਗਤ ਕੀਤਾ।ਇਸ ਮੌਕੇ ਸ੍ਰੀ ਨਿਵਾਸ ਬਿਹਾਣੀ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਓਮ ਸੇਤੀਆ, ਅਸ਼ੋਕ ਗੁਲਬੱਧਰ ਪ੍ਰਧਾਨ ਵਪਾਰ ਮੰਡਲ ਫ਼ਾਜ਼ਿਲਕਾ, ਵਿਜੇ ਛਾਬੜਾ, ਮੋਹਨ ਸਵਰੂਪ ਬਿਦਾਨੀ, ਨਰੇਸ਼ ਸਪੜਾ, ਮਾਸਟਰ ਰੌਸ਼ਨ ਲਾਲ, ਦਯਾ ਕ੍ਰਿਸ਼ਨ ਸਚਦੇਵਾ ਆਦਿ ਹਾਜ਼ਰ ਸਨ।ਸ੍ਰੀ ਅਨੇਜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨਾਂ ‘ਤੇ ਪਾਈ ਹੈ, ਉਹ ਜ਼ਿਲੇ ਭਰ ਵਿਚ ਦੌਰਾ ਕਰਕੇ ਸਾਰੇ ਬਲਾਕਾਂ ਅੰਦਰ ਹਿੰਦੂ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਛੇਤੀ ਹੀ ਜ਼ਿਲਾ ਪੱਧਰ ਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਦਾ ਐਲਾਨ ਕਰਨਗੇ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …