Thursday, May 29, 2025
Breaking News

ਡਾ. ਵਾਲੀਆ ਨੇ ਬਾਬਾ ਫ਼ਰੀਦ ਕਾਲਜ ਵਿਖੇੇ ਵਿਦਿਆਰਥੀਆਂ ਨੂੰ ਜਿੰਦਗੀ ‘ਚ ਸਫ਼ਲਤਾ ਦੇ ਦੱਸੇ ਨੁਕਤੇ

PPN29101409

ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਕਾਲਜ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫ਼ਲ ਹੋਣ ਦੀ ਪ੍ਰੇਰਨਾ ਦੇਣ ਅਤੇ ਵੱਖ -ਵੱਖ ਕੰਪੀਟੀਟਵ ਇਮਤਿਹਾਨਾਂ ਬਾਰੇ ਜਾਣਕਾਰੀ ਦੇਣ ਲਈ ਇਕ ਵਿਸਥਾਰ ਭਾਸ਼ਣ ਦਾ ਆਯੋਜਿਨ ਕੀਤਾ ਗਿਆ । ਇਹ ਭਾਸ਼ਣ ਦੇਣ ਲਈ ਡਾ. ਹਰਜਿੰਦਰ ਸਿੰਘ ਵਾਲੀਆ, ਡਾਇਰੈਕਟਰ-ਕਮ-ਪ੍ਰੋਫੈਸਰ, ਡਿਪਾਰਟਮੈਂਟ ਆਫ਼ ਆਈ.ਏ.ਐਸ ਐਂਡ ਅਲਾਈਡ ਸਰਵਿਸਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਉਚੇਚੇ ਤੌਰ ਤੇ ਬਾਬਾ ਫ਼ਰੀਦ ਕਾਲਜ ਵਿਖੇ ਪਹੁੰਚੇ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਐਕਟੀਵੀਟੀਜ਼) ਸ੍ਰੀ ਬੀ.ਡੀ.ਸ਼ਰਮਾ ਅਤੇ ਬਾਬਾ ਫ਼ਰੀਦ ਕਾਲਜ ਦੇ ਮਿਸਜ਼ ਭਾਵਨਾ ਮਿੱਤਲ (ਡੀਨ, ਟਰੇਨਿੰਗ ਐਂਡ ਪਲੇਸਮੇਂਟ) ਨੇ ਰਿਸੋਰਸ ਪਰਸਨ ਦਾ ਨਿੱਘਾ ਸਵਾਗਤ ਕੀਤਾ. ਡਾ. ਵਾਲੀਆ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫ਼ਲ ਹੋਣ ਦੇ ਨੁਕਤੇ ਦੱਸੇ।ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਇੱਕ ਵਿਦਿਆਰਥੀ ਨੂੰ ਆਪਣੀ ਜ਼ਿੰਦਗੀ ਦੇ ਟੀਚੇ ਜਾਂ ਮੰਜ਼ਿਲ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਉਸ ਟੀਚੇ ਜਾਂ ਮੰਜ਼ਿਲ ਨੂੰ ਪਾਉਣ ਲਈ ਕੁਝ ਅਹਿਮ ਨੁਕਤਿਆਂ ਤੇ ਅਮਲ ਕਰਕੇ ਲਗਾਤਾਰ ਕਾਰਜ ਕਰਨਾ ਚਾਹੀਦਾ ਹੈ।ਜਿਸ ਨਾਲ ਹਰ ਇੱਕ ਮੰਜ਼ਿਲ ਨੂੰ ਛੂਹਿਆ ਜਾ ਸਕਦਾ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪੀਟੀਟਵ ਇਮਤਿਹਾਨਾਂ ਜਿਵੇਂ ਆਈ.ਏ.ਐਸ., ਪੀ.ਸੀ.ਐਸ. ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਹਨਾਂ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਮਦਦਗਾਰ ਸਰੋਤਾਂ ਜਿਵੇਂ ਮੈਗਜ਼ੀਨ, ਅਖ਼ਬਾਰ, ਟੀ.ਵੀ. ਚੈਨਲਾਂ ਅਤੇ ਵੈਬਸਾਈਟਾਂ ਆਦਿ ਬਾਰੇ ਵੀ ਦੱਸਿਆ।ਉਹਨਾਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਦੀ ਸਖ਼ਸੀਅਤ ਉਸਾਰੀ ਲਈ ਅਤੇ ਉਨ੍ਹਾਂ ਦੀ ਪਲੇਸਮੇਂਟ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ।ਸੰਸਥਾ ਦੇ ਲੱਗਭਗ 450 ਵਿਦਿਆਰਥੀਆਂ ਨੇ ਇਸ ਭਾਸ਼ਣ ਨੂੰ ਸੁਣਿਆ ਅਤੇ ਵੱਖ-ਵੱਖ ਕੰਪੀਟੀਟਵ ਇਮਤਿਹਾਨਾਂ ਦਾ ਬਾਰੇ ਵੱਡਮੁੱਲੀ ਜਾਣਕਾਰੀ ਹਾਸਲ ਕੀਤੀ।ਵਿਦਿਆਰਥੀਆਂ ਨੇ ਸੁਆਲ ਜਵਾਬ ਦੇ ਸਿਲਸਿਲੇ ਦੌਰਾਨ ਰਿਸੋਰਸ ਪਰਸਨ ਨੂੰ ਸੁਆਲ ਪੁੱੱਛੇ ਅਤੇ ਕੰਪੀਟੀਟਵ ਇਮਤਿਹਾਨਾਂ ਨੂੰ ਪਾਸ ਕਰਨ ਜਾਂ ਤਿਆਰੀ ਕਰਨ ਸੰਬੰਧੀ ਆਪਣੀਆਂ ਸੰਕਾਵਾਂ ਨੂੰ ਦੂਰ ਕੀਤਾ।ਇਹ ਭਾਸ਼ਣ ਬਹੁਤ ਹੀ ਰੌਚਕ ਅਤੇ ਜਾਣਕਾਰੀ ਭਰਪੂਰ ਰਿਹਾ ਜਿਸ ਨੂੰ ਸੁਣ ਕੇ ਵਿਦਿਆਰਥੀ ਬਹੁਤ ਉਤਸ਼ਾਹਿਤ ਹੋਏ ਅਤੇ ਆਪਣੀ ਜਿੰਦਗੀ ਦੇ ਮਕਸਦ ਨੂੰ ਨਿਰਧਾਰਤ ਕਰਨ ਲਈ ਅਤੇ ਉਸਨੂੰ ਪੂਰਾ ਕਰਨ ਦੇ ਸੁਪਨੇ ਲੈਣ ਲੱਗੇ।ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਬਾਬਾ ਫ਼ਰੀਦ ਕਾਲਜ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਡਾ. ਹਰਜਿੰਦਰ ਵਾਲੀਆ ਦਾ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ‘ਤੇ ਸੰਸਥਾ ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਹਰਪਾਲ ਸਿੰਘ, ਬਾਬਾ ਫ਼ਰੀਦ ਕਾਲਜ ਦੇ ਵਾਈਸ ਪਿੰਸੀਪਲ ਮਨੀਸ਼ ਬਾਂਸਲ, ਮੈਡਮ ਰਣਬੀਰ ਕੌਰ ਬਰਾੜ (ਡੀਨ ਸਟੂਡੈਂਟ ਵੈਲਫੇਅਰ) ਅਤੇ ਮਿਸਟਰ ਨਵਦੀਪ ਕੋਛੜ (ਡੀਨ ਪ੍ਰੀਖਿਆਵਾਂ) ਆਦਿ ਵੀ ਮੌਜੂਦ ਸਨ ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply