Monday, December 23, 2024

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਉਪਰਾਲਿਆਂ ਸਦਕਾ ਰੀਧਿਮਾਂ ਨੂੰ ਮਿਲੀ ਨੋਕਰੀ

ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜ਼ਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜ਼ਗਾਰ ਮਹੁੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ।
                  ਰਿਧਿਮਾ ਸ਼ਰਮਾ ਪੁੱਤਰੀ ਰੰਜਨ ਸ਼ਰਮਾ ਅਬਰੋਲ ਨਗਰ ਪਠਾਨਕੋਟ ਦੀ ਨੋਕਰੀ ਦੀ ਤਲਾਸ਼ ਵੀ ਜਿਲ੍ਹਾ ਰੋਜ਼ਗਾਰ ਪਠਾਨਕੋਟ ਵਿਖੇ ਆ ਕੇ ਪੂਰੀ ਹੋਈ।ਰਿਧਿਮਾ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਨੌਕਰੀ ਦੀ ਲੋੜ ਸੀ।ਉਹ ਦੋ ਭੈਣ ਭਰਾ ਹਨ ਅਤੇ ਪਿਤਾ ਕਾਲਜ ਵਿਚ ਪ੍ਰੋਫੈਸਰ ਹਨ।ਉਹ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨਾ ਚਾਹੁੰਦੀ ਸੀ।ਉਸ ਨੂੰ ਅਖਬਾਰਾਂ ਵਿਚੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਮਹੀਨਾਂਵਾਰ ਰੋਜਗਾਰ ਮੇਲਿਆਂ ਬਾਰੇ ਪਤਾ ਲੱਗਾ।ਜਿਸ ਵਿੱਚ ਨੋਜਵਾਨਾਂ ਨੂੰ ਬੁਲਾ ਕੇ ਉਹਨਾਂ ਦੀ ਯੋਗਤਾ ਮੁਤਾਬਿਕ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਬਿਉਰੋ ਨਾਲ ਸੰਪਰਕ ਕਰਨ ‘ਤੇ ਉਸੇ ਹਫਤੇ ਲੱਗੇ ਰੋਜ਼ਗਾਰ ਮੇਲੇ ‘ਚ ਪਲੇਸਮੈਂਟ ਕੈਂਪ ਵਿਚ ਆ ਕੇ ਾਈ.ਸੀ.ਆਈ.ਸੀ.ਆਈ.ਕੰਪਨੀ ਨੂੰ ਇੰਟਰਵਿਉ ਦਿ ਤੀ।ਜਿਥੇ ਉਸ ਦੀ ਚੋਣ ਬਤੌਰ ਸੀਨੀਅਰ ਅਫਸਰ ਵਜੋਂ ਹੋਈ।
ਰੀਧਿਮਾ ਨੇ ਦੱਸਿਆ ਕਿ ਪਹਿਲਾਂ ਉਸਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਦੋਰਾਨ 8000 ਅਤੇ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ 19000 ਰੁਪਏ ਮਹੀਨਾ ਦੇਣ ਦੀ ਆਫਰ ਦਿੱਤੀ।ਇਸ ਲਈ ਉਹ ਅਤੇ ਪੂਰਾ ਪਰਿਵਾਰ ਜਿਲ੍ਹਾ ਰੋਜਗਾਰ ਬਿਉਰੋ ਪਠਾਨਕੋਟ ਦੇ ਪੂਰੇ ਸਟਾਫ ਅਤੇ ਪੰਜਾਬ ਸਰਕਾਰ ਦੀ ਧੰਨਵਾਦੀ ਹੈ।ਜਿਸ ਦੇ ਸਦਕਾ ਨੋਕਰੀ ਪ੍ਰਾਪਤ ਹੋਈ ਹੈ।
                ਰੀਧਿਮਾ ਨੇ ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਨਾਲ ਜਰੂਰੀ ਤਾਲਮੇਲ ਕਰਨ ਅਤੇ ਪੰਜਾਬ ਸਰਕਾਰ ਵਲੋਂ ਬਣਾਏ ਗਏ ਪੋਰਟਲ www.pgrkam.com ‘ਤੇ ਅਪਣੀ ਰਜਿਸਟ੍ਰੇਸ਼ਨ ਕਰਵਾਉਣ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …