Tuesday, April 22, 2025

ਏਡਿਡ ਕਾਲਜ ਮੈਨੇਜ਼ਮੈਂਟ ਫ਼ੈਡਰੇਸ਼ਨ ਨੇ ਸਰਕਾਰ ਤੋਂ ਮੰਗਿਆ ਐਸ.ਸੀ ਗ੍ਰਾਂਟ ਦਾ ਬਕਾਇਆ

ਕੋਆਰਡੀਨੇਸ਼ਨ ਕਮੇਟੀ ਨੇ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਇਕਜੁੱਟ ਹੋਣ ਦਾ ਕੀਤਾ ਐਲਾਨ
ਅੰਮ੍ਰਿਤਸਰ, 7 ਅਗਸਤ (ਖੁਰਮਣੀਆਂ) – ਸੂਬੇ ਦੇ 142 ਏਡਿਡ ਕਾਲਜਾਂ ਦੀ ਨਾਨਗੌਰਮਿੰਟ ਕਾਲਜ਼ ਮੈਨੇਜਮੈਂਟਸ ਫ਼ੈਡਰੇਸ਼ਨ (ਐਨ.ਜੀ.ਸੀ.ਐਮ.ਐਫ) ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਹੋਈ।ਕਮੇਟੀ ਨੇ ਪੰਜਾਬ ਸਰਕਾਰ ਪਾਸੋਂ ਐਸ.ਸੀ ਵਿਦਿਆਰਥੀਆਂ ਸਬੰਧੀ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਨੂੰ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ।
ਛੀਨਾ ਨੇ ਕਿਹਾ ਕਿ ਏਡਿਡ ਕਾਲਜ ਪਹਿਲਾਂ ਹੀ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਸਰਕਾਰ ਵਲੋਂ ਐਸ.ਸੀ ਗ੍ਰਾਂਟ ਜਾਰੀ ਕਰਨ ਸਬੰਧੀ ਟਾਲ ਮਟੌਲ ਕਰਨ ’ਤੇ ਏਡਿਡ ਕਾਲਜਾਂ ਦੀਆਂ ਮੁਸੀਬਤਾਂ ’ਚ ਹੋਰ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਸਰਕਾਰ ਦੁਆਰਾ ਇਕੋ ਕਿਸ਼ਤ ’ਚ ਜਲਦ ਤੋਂ ਜਲਦ ਜਾਰੀ ਕਰੇ।
ਮੀਟਿੰਗ ਵਿੱਚ ਸਰਵਸੰਮਤੀ ਨਾਲ ਇਹ ਵੀ ਫ਼ੈਸਲਾ ਲਿਆ ਗਿਆ ਕਿ ਸਰਕਾਰ ਨੂੰ ਕਾਲਜਾਂ ਦੀਆਂ ਮੈਨੇਜ਼ਿੰਗ ਕਮੇਟੀਆਂ ’ਚ ਆਪਣਾ ਨੁਮਾਇੰਦਾ ਨਿਯੁੱਕਤ ਕਰਨ ਦੇ ਫ਼ੈਸਲੇ ਨੂੰ ਵੀ ਤੁਰੰਤ ਵਾਪਸ ਲੈਣਾ ਚਾਹੀਦਾ ਹੈ।ਮੀਟਿੰਗ ’ਚ ਹੋਰ ਵੀ ਜ਼ਰੂਰੀ ਮੁੱਦੇ ਜਿਵੇਂ ਕਿ ਬਕਾਇਆ ਡੀ.ਪੀ.ਆਈ ਗ੍ਰਾਂਟਾਂ, ਕਾਲਜ ’ਚ ਅਧਿਆਪਕਾਂ ਦੀ ਨਿਯੁਕਤੀ ਲਈ 75 ਫ਼ੀਸਦੀ ਗ੍ਰਾਂਟਇਨਏਡ ਸਕੀਮ ਦੀ ਬਜ਼ਾਏ ਮੁੜ 95 ਪ੍ਰਤੀਸ਼ਤ ਗ੍ਰਾਂਟਇਨਸਕੀਮ ਜਾਰੀ ਕਰਨਾ ਆਦਿ ਮਹੱਤਵਪੂਰਨ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।
ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ’ਚ 201718 ਤੋਂ 201920 ਦੀ ਸਕਾਲਰਸ਼ਿਪ ਦੀ 200 ਕਰੋੜ ਦੇ ਬਕਾਇਆ ਰਾਸ਼ੀ ਦਾ ਸਿਰਫ਼ 40 ਪ੍ਰਤੀਸ਼ਤ ਅਦਾ ਕਰਨ ਦੇ ਆਦੇਸ਼ ਜਾਰੀ ਕੀਤੇ ਸਨ, ਜਿਸ ਦਾ ਵਿਰੋਧ ਸੂਬੇ ਭਰ ’ਚ ਵੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਕਜੁੱਟ ਹੈ ਅਤੇ ਫੈਡਰੇਸ਼ਨ ਨਾਨਏਡਿਡ ਕਾਲਜ਼ਾਂ ਦੀ ਭਲਾਈ ਸਬੰਧੀ ਹਰੇਕ ਸੰਭਵ ਕਦਮ ਚੁੱਕੇਗੀ। ਕਾਲਜ਼ਾਂ ਨੂੰ ਫ਼ੈਡਰੇਸ਼ਨ ਦੀ ਮੈਂਬਰਸ਼ਿਪ ਬਣਨ ਦੀ ਪ੍ਰਕਿਰਿਆ ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਗਿਆ ਅਤੇ ਸੰਸਥਾ ਦੀ ਜਨਰਲ ਹਾਊਸ ਮੀਟਿੰਗ 28 ਅਗਸਤ ਨੂੰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸੱਦੀ ਗਈ ਹੈ।
ਮੀਟਿੰਗ ਵਿਚ ਰਾਕੇਸ਼ ਕੁਮਾਰ ਧੀਰ, ਪ੍ਰਧਾਨ, ਐਸ.ਡੀ ਕਾਲਜ ਫ਼ਾਰ ਵੂਮੈਨ ਸੁਲਤਾਨਪੁਰ ਲੋਧੀ, ਐਸ.ਜੀ.ਪੀ.ਸੀ ਸੰਸਥਾਵਾਂ ਦੇ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ, ਐਸ.ਜੀ ਜਨਤਾ ਗਰਲਜ਼ ਕਾਲਜ ਰਾਏਕੋਟ ਤੋਂ ਰਮੇਸ਼ ਕੁਮਾਰ, ਦੇਵ ਸਮਾਜ ਕਾਲਜ ਦੇ ਸਕੱਤਰ ਡਾ. ਅਗਨੀਸ਼ ਢਿੱਲੋਂ, ਡਾ. ਏ.ਗਰਗ ਹਿੰਦੂ ਕੰਨਿਆ ਕਾਲਜ ਕਪੂਰਥਲਾ, ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜੀ.ਐਸ ਸਮਰਾ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਦੋਆਬਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਨਰੇਸ਼ ਧੀਮਾਨ ਅਤੇ ਆਰ.ਐਸ.ਡੀ ਕਾਲਜ ਫ਼ਿਰੋਜਪੁਰ ਤੋਂ ਡਾ. ਦਿਨੇਸ਼ ਸ਼ਰਮਾ ਆਦਿ ਹਾਜ਼ਰ ਸਨ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …