Tuesday, July 29, 2025
Breaking News

ਜਿਲ੍ਹੇ ਵਿੱਚ ਆਕਸੀਜਨ ਉਤਪਾਦਨ ਸਮਰੱਥਾ ਹੋਰ ਵਧੀ -ਸਿਵਲ ਸਰਜਨ

ਕੋਰੋਨਾ ਦੀ ਸੰਭਾਵਿਤ ਤੀਜ਼ੀ ਲਹਿਰ ਨਾਲ ਨਜਿੱਠਣ ‘ਚ ਮਿਲੇਗੀ ਮਦਦ

ਨਵਾਂਸ਼ਹਿਰ, 14 ਅਗਸਤ (ਪੰਜਬਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਨੂੰ ਮੈਡੀਕਲ ਆਕਸੀਜਨ ਉਤਪਾਦਨ ਵਿੱਚ ਸਵੈ-ਨਿਰਭਰ ਜ਼ਿਲ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਬੂਰ ਪਿਆ, ਜਦੋਂ ਜਿਲ੍ਹੇ ਵਿੱਚ ਉਚ ਓ2 ਖੱਪਤ ਵਾਲੇ ਇਕ ਨਿੱਜੀ ਹਸਪਤਾਲ ਨੇ ਪੀ.ਐਸ.ਏ ਆਧਾਰਿਤ ਇਕ ਹੋਰ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕੀਤਾ।
                ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਰਾਜਾ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਨਵਾਂਸ਼ਹਿਰ ਵਲੋਂ ਪਹਿਲਾਂ ਵੀ ਆਪਣੇ ਹਸਪਤਾਲ ਵਿੱਚ 280 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਆਕਸੀਜਨ ਪਲਾਂਟ ਲਗਾਇਆ ਹੈ, ਜਦੋਂਕਿ ਅੱਜ ਇਕ ਹੋਰ 140 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਿਤ ਕਰ ਦੇਣ ਨਾਲ ਕੋਰੋਨਾ ਦੀ ਸੰਭਾਵਿਤ ਤੀਜ਼ੀ ਲਹਿਰ ਤੋਂ ਪਹਿਲਾਂ ਜਿਲ੍ਹੇ ਦੀ ਆਕਸੀਜਨ ਉਤਪਾਦਨ ਦੀ ਸਮਰੱਥਾ ਵਿੱਚ 0.3 ਮੀਟ੍ਰਿਕ ਟਨ ਦਾ ਹੋਰ ਵਾਧਾ ਹੋ ਗਿਆ ਹੈ।
                 ਉਨ੍ਹਾਂ ਅੱਗੇ ਕਿਹਾ ਕਿ ਬਾਕੀ ਹਸਪਤਾਲਾਂ ਨੂੰ ਵੀ ਇਸੇ ਰਾਹ ‘ਤੇ ਚੱਲਣਾ ਚਾਹੀਦਾ ਹੈ, ਜਿਸ ਨਾਲ ਇਹ ਸਿਹਤ ਸੰਭਾਲ ਸੰਸਥਾਵਾਂ ਜੇਕਰ ਸੰਭਾਵਤ ਤੀਜ਼ੀ ਲਹਿਰ ਆਉਂਦੀ ਹੈ ਤਾਂ ਉਸ ਦੌਰਾਨ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੋਣਗੀਆਂ।ਉਨ੍ਹਾਂ ਕਿਹਾ ਕਿ ਇਸ ਨਾਲ ਓ2 ਲਈ ਸਵੈ-ਨਿਰਭਰ ਵਧੇਗੀ।
ਇਸ ਤਰ੍ਹਾਂ ਅਜਿਹੇ ਪਲਾਂਟ ਸਥਾਪਤ ਕਰਨ ਨਾਲ ਹਸਪਤਾਲ ਨਾ ਸਿਰਫ਼ ਆਕਸੀਜਨ-ਸੁਤੰਤਰ ਹੋ ਜਾਣਗੇ ਸਗੋਂ ਭਵਿੱਖ ਵਿੱਚ ਜੇਕਰ ਸੰਭਾਵਿਤ ਤੀਜ਼ੀ ਲਹਿਰ ਆਉਂਦੀ ਹੈ ਤਾਂ ਉਹ ਆਪਣੇ ਮਰੀਜ਼ਾਂ ਦੀ ਬਿਨਾਂ ਕਿਸੇ ਰੁਕਾਵਟ ਤੋਂ ਗੁਣਵਤਾ ਭਰਪੂਰ ਦੇਖਭਾਲ ਵੀ ਕਰ ਸਕਣਗੇ।
                ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਅਸੀਂ ਆਕਸੀਜਨ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …