Saturday, December 21, 2024

ਸਿੱਖਾਂ ਕੋਲ ਅਕਾਲ ਤਖਤ ਸਾਹਿਬ ਦੇ ਦਾਰਸ਼ਨਿਕ ਪਰਿਪੇਖ ਦੀ ਘਾਟ- ਵਿਦਵਾਨ

ਨਾਦ ਪ੍ਰਗਾਸੁ ਵੱਲੋਂ ‘ਅਕਾਲ ਤਖਤ ਦੇ ਪੰਥਕ ਸਰੋਕਾਰ’ ਪੁਸਤਕ ਬਾਬਤ ਗੋਸ਼ਟੀ ਦਾ ਆਯੋਜਨ

PPN1111201409

ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – “ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਮੌਜੂਦਾ ਸਮੇਂ ਦੌਰਾਨ ਆਪਣੇ ਅਹੁਦੇ ਅਤੇ ਜਿੰਮੇਵਾਰੀਆਂ ਨਾਲ ਪੂਰਾ ਨਿਆਂ ਨਹੀ ਕਰ ਪਾ ਰਿਹਾ ਨਤੀਜੇ ਵਜੋ ਸਿੱਖਾਂ ਦੀ ਰਾਜਨੀਤਕ ਅਗਵਾਈ ਦਾ ਖੇਤਰ ਖਾਲੀ ਪਿਆ ਹੈ, ਜਿਸ ਦਾ ਕਾਰਨ ਸਿੱਖਾਂ ਕੋਲ ਆਪਣਾ ਮੌਲਿਕ ਰਾਜਨੀਤੀ ਸ਼ਾਸਤਰ ਦਾ ਨਾਂ ਹੋਣਾ ਹੈ”
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਵਲੋਂ ਸੰਚਾਲਿਤ ਸੰਸਥਾ ਨਾਦ ਪ੍ਰਗਾਸ ਦੁਆਰਾ ਭਾਈ ਨੰਦ ਲਾਲ ਗੋਆ ਹਾਲ ਵਿਖੇ ਹਰਿਸਿਮਰਨ ਸਿੰਘ ਰਚਿਤ ਪੁਸਤਕ ਅਕਾਲ ਤਖਤ ਦੇ ਪੰਥਕ ਸਰੋਕਾਰ ਬਾਬਤ ਕਰਵਾਈ ਗਈ ਗੋਸ਼ਟੀ ਦੇ ਡਾ: ਸੁਰਜੀਤ ਸਿੰਘ ਨਾਰੰਗ, ਸਾਬਕਾ ਪ੍ਰੋਫੈਸਰ, ਰਾਜਨੀਤੀ ਵਿਭਾਗ, ਗੁਰੁ ਨਾਨਕ ਦੇਵ ਯੂਨੀਵਰਸਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਹੇ।
ਅੱਜ ਦੀ ਇਸ ਇਕੱਤਰਤਾ ਵਿਚ ਪ੍ਰੋ: ਹਰਚੰਦ ਸਿੰਘ ਬੇਦੀ, ਸਾਬਕਾ ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਮੁੱਖ ਮਹਿਮਾਨ, ਗੁਲਜ਼ਾਰ ਸਿੰਘ ਕੰਗ ਪ੍ਰੋ: ਗੁਰੁ ਗ੍ਰੰਥ ਸਾਹਿਬ ਅਧਿਐਨ ਵਿਭਾਗ, ਗੁਰੁ ਨਾਨਕ ਦੇਵ ਯੂਨੀਵਰਸਟੀ ਪ੍ਰਮੁੱਖ ਵਕਤਾ ਵੱਜੋਂ ਸ਼ਾਮਿਲ ਹੋਏ। ਡਾ: ਬੇਦੀ ਨੇ ਇਸ ਮੌਕੇ ਕਿਹਾ ਕੇ ਸਿੱਖਾਂ ਅੰਦਰ ਪੜ੍ਹਣ ਪੜਾੳੇਣ ਦਾ ਕੋਈ ਗੰਭੀਰ ਮਿਆਰ ਪੈਦਾ ਨਹੀਂ ਹੋਇਆ ਜਿਸ ਕਰਕੇ ਬਹੁਤੀ ਵਾਰੀ ਸੰਜੀਦਾ ਸਮੱਸਿਆਵਾਂ ਅਤੇ ਨੁਕਤਿਆਂ ਦਾ ਇਕ ਖੋਜਾਰਥੀ ਵਾਲੀ ਮਹਿਨਤ ਨਾਲ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ।
ਪ੍ਰੋ: ਕੰਗ ਨੇ ਪੁਸਤਕ ਤੇ ਪਰਚਾ ਪੜ੍ਹਦਿਆਂ ਪੁਸਤਕ ਦੇ ਅਹਿਮ ਨੁਕਤਿਆਂ ਵੱਲ ਧਿਆਨ ਦਵਾਇਆ ਉਹਨਾਂ ਨੇ ਇਹ ਗੱਲ ਜੋਰ ਦੇ ਕੇ ਉਭਾਰੀ ਕੇ ਅਕਾਲ ਤਖਤ ਦਾ ਅਕਾਮਿਕ ਦ੍ਰਸ਼ਿਟੀਕੋਣ ਤੋਂ ਦਾਰਸ਼ਨਿਕ ਪਰਪੇਕਖ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਕਾਲ ਤਖਤ ਦੀ ਭਾਰਤੀ ਤੇ ਵਿਸ਼ਵ ਰਾਜਨੀਤੀ ਦੇ ਪ੍ਰਸੰਗ ਵਿਚ ਭੂਮਿਕਾ ਨਿਰਧਾਰਿਤ ਕੀਤੀ ਜਾ ਸਕੇ। ਉਹਨਾਂ ਨੇ ਪੁਸਤਕ ਵਿਚ ਪ੍ਰਸਤੁਤ ਅਕਾਲ ਤਖਤ ਦੇ ਸਿਧਾਂਤਕ ਢਾਂਚਾ, ਜਥੇਦਾਰ ਦੀਆ ਜਿੰਮੇਵਾਰੀਆਂ ਅਤੇ ਕਾਰਜ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਇਕ ਵਿਸ਼ਾਲ ਸਕੱਤਰੇਤ ਦੀ ਸਥਾਪਨਾ ਦੀ ਗੱਲ ਕੀਤੀ।ਉਹਨਾਂ ਅਗੇ ਦੱਸਿਆ ਪੁਸਤਕ ਦਾ ਲੇਖਕ ਅਕਾਲ ਤਖਤ ਦੀ ਸੰਸਥਾ ਨੂੰ ਖੇਤਰੀ ਸੀਮਾਵਾਂ ਤੋਂ ਮੁਕਤ ਕਰਕੇ ਬ੍ਰਹਿਮੰਡੀ ਪ੍ਰਸੰਗ ਵਿਚ ਸਥਾਪਤ ਕਰਨ ਲਈ ਜਤਨਸ਼ੀਲ ਹੈ।

PPN1111201410
ਪੁਸਤਕ ਗੋਸ਼ਟੀ ਦੇ ਦੂਜੇ ਪੜਾਅ ਦੌਰਾਨ ਹਾਜ਼ਰ ਖੋਜਾਰਥੀਆਂ ਅਤੇ ਵਿਦਵਾਨਾਂ ਦੁਆਰਾ ਪੁਸਤਕ ਬਾਰੇ ਅਲੋਚਨਾਤਮਕ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿਚ ਪ੍ਰੋ. ਹਰਮੀਤ ਸਿੰਘ ਤੇ ਡਾ. ਸੁਖਦੇਵ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ. ਅਵਤਾਰ ਸਿੰਘ, ਰਾਮਗੜ੍ਹੀਆ ਕਾਲਜ ਫਗਵਾੜਾ, ਪ੍ਰੋ. ਪਰਮਿੰਦਰ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਅਧਿਐਨ ਵਿਭਾਗ ਦੇ ਖੋਜਾਰਥੀ, ਅਮਨਿੰਦਰ ਸਿੰਘ, ਬਿਕਰਮ ਸਿੰਘ ਆਦਿ ਨੇ ਭਾਗ ਲਿਆ। ਖੋਜਾਰਥੀਆਂ ਦਾ ਮਤ ਸੀ ਕਿ ਸਿੱਖ ਬੌਧਿਕ ਅਭਿਆਸ ਨਾਲੋਂ ਟੁੱਟ ਕੇ ਸਮਾਜਿਕ-ਰਾਜਨੀਤਿਕ ਗਤੀਵਿਧੀਆਂ ਦੀ ਕਾਰਜਸ਼ੈਲੀ ਨੂੰ ਅੰਤਿਮ ਤਸਲੀਮ ਕਰੀ ਬੈਠੇ ਹਨ। ਸਿੱਟੇ ਵਜੋਂ ਸਿੱਖ ਪੰਥ ਗਿਆਨ ਸ਼ਾਸਤਰ ਦੀ ਸਿਰਜਣਾ ਕਰਨ ਤੋਂ ਪਾਸੇ ਹੋ ਗਿਆ ਹੈ। ਸਮਾਜ, ਰਾਜਨੀਤੀ, ਆਰਥਿਕਤਾ ਆਦਿ ਦੇ ਗਿਆਨ ਸ਼ਾਸਤਰੀ ਸਰੰਚਨਾਵਾਂ ਦੀ ਸਿਰਜਣਾ ਨਾ ਹੋਣ ਕਰਕੇ ਇਕ ਸਭਿਅਤਾ ਵਜੋਂ ਹਾਜ਼ਰੀ ਨਹੀਂ ਲਗਵਾ ਸਕਿਆ।
ਸਮਾਗਮ ਦੇ ਅੰਤ ਵਿਚ ਸੰਸਥਾ ਵੱਲੋਂ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਯੂਨੀਵਰਸਿਟੀ, ਖਾਲਸਾ ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਤੋਂ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ  ਪ੍ਰਮੁੱਖ ਸ਼ਖਸੀਅਤਾਂ ਸਨਮਾਨ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply