ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੀਆਂ ਕੁੱਝ ਚੋਣਵੀਆਂ ਜਥੇਬੰਦੀਆਂ ਜਿਨਾਂ ਵਿਚੋਂ ਰਾਸਾ ਪੰਜਾਬ (ਯੂ.ਕੇ) ਫੈਡਰੇਸ਼ਨ ਪੰਜਾਬ, ਰਾਸਾ ਪੰਜਾਬ (ਮਾਨ) ਆਨੰਦਪੁਰ ਸਾਹਿਬ ਨੇ ਸਕੱਤਰ ਪੰਜਾਬ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨਾਲ ਬਹੁਤ ਹੀ ਸੁਖਾਲੇ ਮਾਹੌਲ ਵਿੱਚ ਗੱਲਬਾਤ ਕੀਤੀ।ਰਾਸਾ ਯੂ.ਕੇ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਜਾਰੀ ਪ੍ਰੈਸ ਬਿਆਨ `ਚ ਦੱਸਿਆ ਹੈ ਕਿ ਉਨਾਂ ਨੇ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਸਿਖਿਆ ਦੇ ਖੇਤਰ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਮੋਹਰੀ ਬਣਾਉਣ ਲਈ ਵਿਸਥਾਰ ਸਹਿਤ ਚਰਚਾ ਕੀਤੀ।ਸਿਖਿਆ ਸਕੱਤਰ ਨੇ ਕੁੱਝ ਸਮੱਸਿਆਵਾਂ ਮੌਕੇ ‘ਤੇ ਹੀ ਹੱਲ ਕਰਦਿਆਂ ਬਾਕੀ ਸਮੱਸਿਆਵਾਂ ਨੂੰ ਵੀ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ 12 ਨਵੰਬਰ ਨੂੰ ਸਿੱਖਿਆ ਨਾਲ ਸਬੰਧਿਤ ਸਰਵੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸੂਬੇ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਸਿੱਖਿਆ ਦੀ ਕੁਆਲਟੀ ਨੂੰ ਮਾਪਿਆ ਜਾਵੇਗਾ।ਇਸ ਸਰਵੇ ਵਿੱਚ ਪ੍ਰਾਈਵੇਟ ਸਕੂਲ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਪਹਿਲਾ ਦਰਜ਼ਾ ਹਾਸਲ ਕਰੇਗਾ।
ਚੇਅਰਮੈਨ ਯੂ.ਕੇ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪਹਿਲਾਂ ਇਹ ਸਰਵੇ 2017 ਵਿੱਚ ਕਰਵਾਇਆ ਗਿਆ ਸੀ।ਜਿਸ ਵਿੱਚ ਕੇਵਲ ਸਰਕਾਰੀ ਅਤੇ ਏਡਿਡ ਸਕੂਲਾਂ ਨੇ ਭਾਗ ਲਿਆ ਸੀ।ਪਰ ਇਸ ਸਾਲ ਪੰਜਾਬ ਸਰਕਾਰ ਵਲੋਂ ਸਰਕਾਰੀ, ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।ਸਿੱਖਿਆ ਸਕੱਤਰ ਨੇ ਵਿਸ਼ਵਾਸ਼ ਦਿਵਾਇਆ ਕਿ ਸਰਕਾਰੀ ਸਕੂਲਾਂ ਵਾਂਗ ਹੀ ਪ੍ਰਾਈਵੇਟ ਸਕੂਲਾਂ ਨੂੰ ਸਾਰੀ ਜਾਣਕਾਰੀ, ਟ੍ਰੇਨਿੰਗ ਅਤੇ ਮਟੀਰੀਅਲ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਰਾਸਾ ਯੂ.ਕੇ ਵਲੋਂ ਚੇਅਰਮੈਨ ਹਰਪਾਲ ਸਿੰਘ ਯੂ.ਕੇ ਤੋਂ ਇਲਾਵਾ ਕੁਲਜੀਤ ਸਿੰਘ ਬਾਠ ਵਾਇਸ ਚੇਅਰਮੈਨ, ਰਵੀ ਕੁਮਾਰ ਪ੍ਰਧਾਨ, ਗੁਰਮੁਖ ਸਿੰਘ ਜਨਰਲ ਸਕੱਤਰ, ਤੇਜਬੀਰ ਸਿੰਘ, ਰਵੀ ਪਠਾਨੀਆ, ਸੁਖਵਿੰਦਰ ਸਿੰਘ ਆਨੰਦਪੁਰ, ਇੰਦਰਜੀਤ ਸਿੰਘ ਖਜ਼ਾਲਾ ਰਾਸਾ ਪੰਜਾਬ (ਮਾਨ) ਵਲੋਂ ਰਵਿਦੰਰ ਸਿੰਘ ਮਾਨ ਪ੍ਰਧਾਨ), ਸਕੱਤਰ ਸਿੰਘ ਸੰਧੂ ਜਨਰਲ ਸਕੱਤਰ, ਸੁਜੀਤ ਕੁਮਾਰ ਬੱਬਲੂ ਜਨਰਲ ਸਕੱਤਰ, ਜਗਤਪਾਲ ਮਹਾਜਨ, ਹਰਸ਼ਦੀਪ ਸਿੰਘ ਰੰਧਾਵਾ ਅਤੇ ਪਾਰੋਵਾਲ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …