100 ਸਾਲ ਪੂਰੇ ਹੋਣ ’ਤੇ ਗੁਰੂ ਘਰ ਪ੍ਰਗਟਾਈ ਸ਼ਰਧਾ
ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਏਬੀਪੀ ਗਰੁੱਪ ਵੱਲੋਂ 11 ਲੱਖ ਰੁਪਏ ਭੇਟ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਏ.ਬੀ.ਪੀ ਗਰੁੱਪ ਵੱਲੋਂ ਇਸ ਰਾਸ਼ੀ ਦਾ ਚੈਕ ਪਰਮਜੀਤ ਸਿੰਘ ਨੇ ਦਿੱਤਾ।ਬੀਬੀ ਜਗੀਰ ਕੌਰ ਨੇ ਕਿਹਾ ਕਿ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਸੱਚਖੰਡ ਸ੍ਰੀਹ ਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ ਅਤੇ ਸੰਗਤਾਂ ਭੇਟਾਵਾਂ ਲੈ ਕੇ ਇਸ ਪਾਵਨ ਅਸਥਾਨ ’ਤੇ ਹਾਜ਼ਰ ਹੁੰਦੀਆਂ ਰਹਿੰਦੀਆਂ ਹਨ।ਇਸੇ ਤਹਿਤ ਹੀ ਮੀਡੀਆ ਖੇਤਰ ਦੇ ਏਬੀਪੀ ਗਰੁੱਪ ਵੱਲੋਂ 11 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ।ਬੀਬੀ ਜਗੀਰ ਕੌਰ ਨੇ ਏ.ਬੀ.ਪੀ ਵੱਲੋਂ ਪੁੱਜੇ ਪਰਮਜੀਤ ਸਿੰਘ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਪਰਮਜੀਤ ਸਿੰਘ ਨੇ ਕਿਹਾ ਕਿ ਏ.ਬੀ.ਪੀ ਗਰੁੱਪ ਦੇ 100 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਇਹ ਸ਼ਰਧਾ ਪ੍ਰਗਟਾਈ ਗਈ ਹੈ ਅਤੇ ਭਵਿੱਖ ਵਿਚ ਵੀ ਅਜਿਹੀਆਂ ਸੇਵਾਵਾਂ ਜਾਰੀ ਰਹਿਣਗੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਮੀਤ ਕੌਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਓ.ਐਸ.ਡੀ ਡਾ. ਸੁਖਬੀਰ ਸਿੰਘ, ਪਰਮਿੰਦਰ ਸਿੰਘ ਏ.ਸੀ.ਪੀ ਜਲੰਧਰ, ਸਤਪਾਲ ਸਿੰਘ ਮੁਲਤਾਨੀ ਐਮ.ਡੀ ਰਿਚੀ ਟਰੈਵਲ ਜਲੰਧਰ ਵੀ ਮੌਜੂਦ ਸਨ।