Thursday, May 8, 2025
Breaking News

ਪਿਛਲੇ ਚਾਰ ਸਾਲਾਂ ਤੋਂ ਕੈਪਟਨ ਨਹੀ ਭਾਜਪਾ ਚਲਾ ਰਹੀ ਸੀ ਪੰਜਾਬ ਸਰਕਾਰ – ਨਰਿੰਦਰ ਕੌਰ ਭਰਾਜ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਕੈਪਟਨ ਅਮਰਿੰਦਰ ਸਿੰਘ ਦਾ ਚਾਰ ਸਾਲਾਂ ਦਾ ਸੁਸਤ ਕਾਰਜ਼ਕਾਲ ਅਤੇ ਹੁਣ ਭਾਜਪਾ ਦੇ ਹੱਕ ਵਿੱਚ ਬਿਆਨ ਦਿੰਦਿਆ, ਮੋਦੀ ਤੇ ਸ਼ਾਹ ਨਾਲ ਮੁਲਾਕਾਤਾਂ ਤੇ ਭਾਜਪਾ ਨਾਲ ਗਠਜੋੜ ਕਰਨ ਤੱਕ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਹਲਾਤਾਂ ਨੇ ਸਾਫ ਕਰ ਦਿੱਤਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਵੀ ਪੰਜਾਬ ਵਿੱਚ ਕੈਪਟਨ ਜਾਂ ਕਾਂਗਰਸ ਰਾਜ ਨਹੀ ਭਾਜਪਾ ਰਾਜ ਚੱਲ ਰਿਹਾ ਸੀ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ, ਬੇਅਦਬੀ, ਮਹਿੰਗਾਈ ਅਤੇ ਸੂਬੇ ਦੇ ਅਧਿਕਾਰਾਂ ਤੇ ਲਗਾਤਾਰ ਭਾਜਪਾ ਦੀ ਦਖਲਅੰਦਾਜ਼ੀ ਤੇ ਭਾਜਪਾ ਅਤੇ ਅਕਾਲੀ ਦਲ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕੈਪਟਨ ਨਹੀ ਭਾਜਪਾ ਚਲਾ ਰਹੀ ਸੀ ਜਿਸ ਨਾਲ ਭਾਜਪਾ ਨੇ ਬਾਦਲਾਂ ਨੂੰ ਵੀ ਸੁਰੱਖਿਅਤ ਰੱਖਿਆ ਅਤੇ ਖੇਤੀ ਕਾਨੂੰਨ ਪਾਸ ਕਰਨ ਦੀ ਹਿੰਮਤ ਵੀ ਕੀਤੀ।
                  ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੱਧੂ ਵੀ ਟਵੀਟ ਕਰ ਰਹੇ ਹਨ ਕਿ ਪੰਜਾਬ ਵਿੱਚ ਕਾਲੇ ਕਾਨੂੰਨਾਂ ਦੇ ਨਿਰਮਾਤਾ ਕੈਪਟਨ ਹਨ ਅਤੇ ਰਾਜਾ ਵੜਿੰਗ ਸਣੇ ਬਹੁਤ ਸਾਰੇ ਕਾਂਗਰਸੀ ਵੀ ਇਹ ਗੱਲ ਮੰਨ ਰਹੇ ਹਨ ਕਿ ਕੈਪਟਨ ਰਾਜ ਕਾਂਗਰਸ ਦਾ ਰਾਜ ਨਹੀ ਸੀ, ਬਲਕਿ ਅਕਾਲੀ ਦਲ ਅਤੇ ਭਾਜਪਾ ਦਾ ਰਾਜ ਸੀ ।
                   ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਸਭ ਕੁੱਝ ਜਾਣਦਿਆਂ ਵੀ ਸਾਰੇ ਕਾਂਗਰਸੀ ਚਾਰ ਸਾਲ ਚੁੱਪ ਰਹੇ ਅਤੇ ਖੁਦ ਵੀ ਚੁੱਪ ਚੁਪੀਤੇ ਬਸ ਆਪਣੇ ਘਰ ਭਰਨ ਵਿੱਚ ਲੱਗੇ ਰਹੇ।ਉਨਾਂ ਕਿਹਾ ਕਿ ਜਿੰਨ੍ਹਾਂ ਨੁਕਸਾਨ ਅਤੇ ਲੁੱਟ ਅਕਾਲੀ ਦਲ ਨੇ 10 ਸਾਲਾਂ ਵਿੱਚ ਕੀਤੀ ਸੀ ਉਹਨਾਂ ਨੁਕਸਾਨ ਅਤੇ ਲੁੱਟ ਕਾਂਗਰਸੀ ਲੀਡਰਾਂ ਨੇ ਚਾਰ ਸਾਲ ਦੀ ਪੰਜਾਬ ਸਰਕਾਰ ਦੌਰਾਨ ਕੀਤੀ ਹੈ। ਜਿਸ ਕਾਰਨ ਹੁਣ ਪੰਜਾਬ ਦੇ ਰਵਾਇਤੀ ਪਾਰਟੀਆ ਨੂੰ ਨਾਕਾਰ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …