Friday, November 22, 2024

ਉਡਣਾ ਸਿੱਖ ਮਿਲਖਾ ਸਿੰਘ ਸਾਡੇ ਦਿਲਾਂ ‘ਚ ਹਮੇਸ਼ਾਂ ਰਹੇਗਾ ਜ਼ਿੰਦਾ – ਸੋਨੀ

ਗੁਡਵਿਲ ਐਥਲੈਟਿਕਸ ਵਲੋਂ ਕਰਵਾਈ ਗਈ ਦੌੜ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਗੁਡਵਿਲ ਐਥਲੈਟਿਕਸ ਕਲੱਬ ਵਲੋਂ ਉਡਣਾ ਸਿੱਖ ਮਿਲਖਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ 5ਵੀਂ ਓਪਨ ਕਰਾਸ ਕੰਟਰੀ ਮੈਰਾਥਨ ਦੌੜ ਕਰਵਾਈ ਗਈ।ਜਿਸ ਨੂੰ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਸੋਨੀ ਨੇ ਕਿਹਾ ਕਿ ਉਡਣ ਸਿੱਖ ਮਿਲਖਾ ਸਿੰਘ ਨੇ ਆਪਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਵਿਦੱਸ਼ਾਂ ਵਿੱਚ ਰੋਸ਼ਨ ਕੀਤਾ ਹੈ ਅਤੇ ਸਾਡੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਣ ਲਈ ਇਕ ਅਹਿਮ ਰੋਲ ਨਿਭਾਇਆ ਹੈ।ਉਨ੍ਹਾਂ ਕਿਹਾ ਕਿ ਉਡਣ ਸਿੱਖ ਮਿਲਖਾ ਸਿੰਘ ਸਾਡੇ ਦਿਲਾਂ ਵਿੱਚ ਹਮੇਸ਼ਾਂ ਜ਼ਿੰਦਾ ਰਹੇਗਾ।
                 ਸੋਨੀ ਨੇ ਕਿਹਾ ਕਿ ਗੁਡਵਿਲ ਐਥਲੈਟਿਕਸ ਕਲੱਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਵਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।ਅੱਜ ਦੀ ਮੁੱਖ ਲੋੜ ਹੈ ਕਿ ਸਾਡੀ ਨੌਜਵਾਨ ਪੀੜੀ ਖੇਡਾਂ ਨਾਲ ਜੁੜੇ ਅਤੇ ਨਸ਼ਿਆਂ ਤੋਂ ਦੂਰ ਰਹੇ।ਸੋਨੀ ਨੇ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਗੁਡਵਿੱਲ ਐਥਲੈਟਿਕਸ ਕਲੱਬ ਵਲੋਂ ਸੋਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
              ਕਲੱਬ ਦੇ ਪ੍ਰਧਾਨ ਰਛਪਾਲ ਸਿੰਘ ਕੋਟ ਖਾਲਸਾ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਵਿੱਚ ਲਗਭਗ 1500 ਬੱਚਿਆਂ ਨੇ ਭਾਗ ਲਿਆ ਅਤੇ ਇਹ ਦੌੜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ਅਤੇ ਬਾਈਪਾਸ ਮਹਿੰਦੀ ਤੱਕ ਸਮਾਪਤ ਹੋਈ।ਇਹ ਦੌੜ ਮਰਦਾਂ ਦੀ 10 ਕਿਲੋਮੀਟਰ, ਔਰਤਾਂ ਦੀ 6 ਕਿਲੋਮੀਟਰ, ਲੜਕੇ ਅੰਡਰ 17 ਦੀ 8 ਕਿਲੋਮੀਟਰ ਅਤੇ ਵੈਟਨਰ ਉਮਰ 15 ਦੀ 5 ਕਿਲੋਮੀਟਰ ਦੌੜ ਰੱਖੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਦੌੜ ਵਿੱਚ ਮਰਦਾਂ ਦੇ ਪਹਿਲੇ ਸਥਾਨ ‘ਤੇ ਆਉਣ ਵਾਲੇ ਨੂੰ 10,000/-ਰੁਪਏ, ਦੂਜੇ ਨੰਬਰ ਤੇ 7000 ਅਤੇ ਤੀਜੇ ਨੰਬਰ 5000 ਅਤੇ ਚੌਥੇ ‘ਤੇ 3000 ਅਤੇ 5ਵੇਂ ਨੰਬਰ ‘ਤੇ ਆਉਣ ਵਾਲੇ ਨੂੰ 2000 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਤਰ੍ਹਾਂ ਔਰਤਾਂ, ਲੜਕੇ ਅੰਡਰ 17 ਸਾਲ ਅਤੇ ਵੈਟਨਰ ਦੀ ਦੌੜ ਵਿੱਚ ਪਹਿਲੇ ਸਥਾਨ ਤੇ 5100 ਰੁਪਏ, ਦੂਜੇ ਸਥਾਨ ਤੇ 3100 ਰੁਪਏ, ਤੀਜੇ ਸਥਾਨ ਤੇ 2100 ਰੁਪਏ ਅਤੇ ਚੌਥੇ ਸਥਾਨ ਤੇ 1500 ਰੁਪਏ ਅਤੇ 5ਵੇਂ ਸਥਾਨ ‘ਤੇ ਆਉਣ ਵਾਲੇ ਨੂੰ 1000 ਰੁਪਏ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਹਿਲੇ 15 ਨੰਬਰ ‘ਤੇ ਆਉਣ ਵਾਲੀ ਖਿਡਾਰੀਆਂ ਨੂੰ ਟੀ ਸ਼ਰਟਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ।
                 ਇਸ ਮੌਕੇ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ਗੁਰਲਾਲ ਸਿੰਘ ਰਿਆੜ, ਜਸਪਾਲ ਸਿੰਘ, ਰਾਜਵੀਰ ਸਿੰਘ, ਸ਼ਵੀ ਢਿਲੋਂ, ਕਸ਼ਮੀਰ ਸਿੰਘ ਖਿਆਲਾ, ਹੈਪੀ ਸਿੰਘ, ਜਸਪਾਲ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ‘ਚ ਖਿਡਾਰੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …