ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਕੈਬਿਨੇਟ ਮੰਤਰੀ ਪੰਜਾਬ, ਵਿਜੈਇੰਦਰ ਸਿੰਗਲਾ ਅਤੇ ਕੈਬਿਨੇਟ ਮੰਤਰੀ ਪੰਜਾਬ, ਭਾਰਤ ਭੂਸ਼ਣ ਆਸ਼ੂ ਅਤੇ ਡੀ.ਸੀ ਸੰਗਰੂਰ ਨੂੰ “ਸਰਦਾਰ ਊਧਮ” ਫਿਲਮ `ਆਸਕਰ` ਵਿੱਚ ਨਾਮਜ਼ਦ ਨਾ ਕਰਨ ਤੇ ਪੱਤਰ ਸੌਂਪਿਆ ਗਿਆ ਹੈ।
ਮੈਡਮ ਦਾਮਨ ਬਾਜਵਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਡੀ.ਸੀ ਸੰਗਰੂਰ ਰਾਮਵੀਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਦੁਖਦ ਗੱਲ ਹੈ ਕਿ ਸਾਡੇ ਦੇਸ਼ ਦੇ ਸਰਮਾਏ, ਆਪਣੇ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਪਾਉਣ ਵਾਲੇ ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਨੂੰ ਜ਼ਿਊਰੀ ਵਲੋਂ `ਆਸਕਰ` ਦੀ ਦੌੜ `ਚ ਬਾਹਰ ਕੀਤਾ ਗਿਆ।ਇਸ ਬਾਇਓਪਿਕ ਨੂੰ ਸਿਰਫ਼ ਲੰਬਾਈ ਅਤੇ ਇਸ ਡਰ ਕਾਰਨ ਰੋਕਿਆ ਹੈ ਕਿ ਇਹ ਬ੍ਰਿਟਿਸ਼ ਪ੍ਰਤੀ ਸਾਡੀ ਨਫ਼ਰਤ ਨੂੰ ਦਰਸਾਉਂਦੀ ਹੈ।ਜੇਕਰ ਅਸੀਂ ਆਜ਼ਾਦੀ ਲਈ ਸੰਘਰਸ਼ ਕਰ ਕੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਇੰਨੇ ਡਰਦੇ ਹਾਂ ਤਾਂ ਸ਼ਾਇਦ ਅਸੀਂ ਇਸ ਦੇ ਹੱਕਦਾਰ ਨਹੀਂ ਹਾਂ। ਉਹਨਾਂ ਕਿਹਾ ਜੇਕਰ ਅੱਜ ਵਿਸ਼ਵੀਕਰਨ ਦੇ ਨਾਮ `ਤੇ ਸਾਡੇ ਸ਼ਹੀਦਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਹੈ ਤਾਂ ਸਰਹੱਦ `ਤੇ ਸਾਡੇ ਜਵਾਨ ਸਾਡੀ ਸੁਰੱਖਿਆ ਲਈ ਤਾਇਨਾਤ ਰਹਿਣ, ਇਹ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ।
ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਉਹਨਾਂ ਕਿਹਾ ਕਿ ਉਹ ਸੁਨਾਮ ਦੀ ਰਹਿਣ ਵਾਲੀ ਹੈ ਜੋ ਕਿ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਹੈ ਅਤੇ ਇਹ ਫੈਸਲਾ ਇਸ ਖੇਤਰ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਹੈ।ਨੌਜਵਾਨਾਂ ਨੂੰ ਸਾਡੇ ਮਾਣਮੱਤੇ ਇਤਿਹਾਸ ਦੇ ਨੇੜੇ ਲਿਆਉਣ ਲਈ ਸਾਡੀਆਂ ਸਾਰੀਆਂ ਕਸ਼ਿਸ਼ਾਂ ਵਿਅਰਥ ਜਾਪਦੀਆਂ ਹਨ।ਇਸ ਲਈ ਕੈਬਿਨੈਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਫਿਲਮ ਨੂੰ `ਆਸਕਰ` ਲਈ ਨਾਮਜ਼ਦ ਕਰਨ ਲਈ ਜਿਊਰੀ ਨੂੰ ਇਹ ਮੰਗ ਪੱਤਰ ਸੌਂਪਿਆ ਜਾਵੇ ਤਾਂ ਕਿ ਪੂਰੀ ਦੁਨੀਆਂ ਸਾਡੀ ਬਹਾਦਰੀ ਅਤੇ ਕੁਰਬਾਨੀ ਦੀ ਸ਼ਾਨਦਾਰ ਵਿਰਾਸਤ ਤੋਂ ਜਾਣੂ ਹੋ ਸਕੇ।
ਇਸ ਮੋਕੇ ਦਲਵੀਰ ਸਿੰਘ ਗੋਲਡੀ ਐਮ.ਐਲ.ਏ ਧੂਰੀ, ਮਾਸਟਰ ਅਜੈਬ ਸਿੰਘ ਰਟੋਲ ਹਲਕਾ ਇੰਚਾਰਜ਼ ਦਿੜ੍ਹਬਾ ਵੀ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …