Friday, May 9, 2025
Breaking News

“ਧਰਮ ਗ੍ਰੰਥਾਂ ਦੇ ਸੰਦਰਭ ਵਿੱਚ ਮੌਖਿਕ ਅਤੇ ਲਿਖਤ ਰਵਾਇਤ” ਵਿਸ਼ੇ ‘ਤੇ ਅਕਾਦਮਿਕ ਭਾਸ਼ਣ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਅਤੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਪੰਜਾਬ ਦਿਵਸ ਨੂੰ ਸਮਰਪਿਤ” ਆਰੰਭ ਕੀਤੀ ਗਈ ਸਮਾਗਮਾਂ ਦੀ ਲੜੀ “ਪੰਜਾਬੀ ਸਪਤਾਹ” ਦੇ ਤੀਜੇ ਦਿਨ “ਧਰਮ ਗ੍ਰੰਥਾਂ ਦੇ ਸੰਦਰਭ ਵਿੱਚ ਮੌਖਿਕ ਅਤੇ ਲਿਖਤ ਰਵਾਇਤ” ਵਿਸ਼ੇ ਉਪਰ ਅਕਾਦਮਿਕ ਭਾਸ਼ਣ ਕਰਵਾਇਆ ਗਿਆ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਪੰਜਾਬੀ ਸਪਤਾਹ ਸੰਬੰਧੀ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਵਿਕਾਸ ਯੂਨੀਵਰਸਿਟੀ ਦੇ ਮੁੱਖ ਉਦੇਸ਼ਾਂ ਵਿਚੋਂ ਇਕ ਹੈ ਅਤੇ ਜਿਸ ਦੀ ਪੂਰਤੀ ਹਿੱਤ ਉਹ ਪੂਰੀ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਹੈ।ਉਹਨਾਂ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀ ਅਧਿਐਨ ਸਕੂਲ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਵਾਇਆ।
                ਸਮਾਗਮ ਦੀ ਪ੍ਰਧਾਨਗੀ ਮੱਧਕਾਲੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾ. ਧਰਮ ਸਿੰਘ (ਸੇਵਾ ਮੁਕਤ ਮੁੱਖੀ ਪੰਜਾਬੀ ਅਧਿਐਨ ਸਕੂਲ) ਨੇ ਕੀਤੀ, ਜਦਕਿ ਸੰਚਾਲਨ ਡਾ. ਹਰਿੰਦਰ ਕੌਰ (ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਅਧਿਐਨ ਸਕੂਲ) ਵਲੋਂ ਕੀਤਾ ਗਿਆ।ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫ਼ੈਸਰ ਡਾ. ਮਨਜਿੰਦਰ ਸਿੰਘ ਨੇ ਉਪ-ਕੁਲਪਤੀ ਦਾ ਸਮਾਗਮ ਲਈ ਧੰਨਵਾਦ ਕੀਤਾ।ਉਹਨਾਂ ਨੇ ਧਰਮ ਗ੍ਰੰਥਾਂ ਵਿਚਲੇ ਮਨੁੱਖਤਾ ਦੇ ਪ੍ਰਵਚਨ ਨੂੰ ਉਜਾਗਰ ਕੀਤਾ।ਉਹਨਾਂ ਨੇ ਭਾਸ਼ਣ ਦੇ ਮੁੱਖ ਵਕਤਾ ਪ੍ਰੋ. (ਡਾ.) ਸਰਬਜਿੰਦਰ ਸਿੰਘ (ਡੀਨ ਹਿਊਮੈਨਟੀਜ਼ ਅਤੇ ਧਰਮ ਅਧਿਐਨ) ਅਤੇ ਡਾ. ਧਰਮ ਸਿੰਘ ਬਾਰੇ ਰਸਮੀ ਜਾਣ-ਪਛਾਣ ਕਰਵਾਈ।ਇਸ ਉਪਰੰਤ ਮੁੱਖ ਬੁਲਾਰੇ ਪ੍ਰੋ. (ਡਾ.) ਸਰਬਜਿੰਦਰ ਸਿੰਘ ਨੇ “ਧਰਮ ਗ੍ਰੰਥਾਂ ਦੇ ਸੰਦਰਭ ਵਿੱਚ ਲਿਖਤ ਅਤੇ ਮੌਖਿਕ ਰਵਾਇਤ” ਵਿਸ਼ੇ ਉਪਰ ਬੋਲਦਿਆਂ ਧਰਮ ਗ੍ਰੰਥ, ਗ੍ਰੰਥ ਅਤੇ ਪੁਸਤਕ ਦੇ ਸਿਧਾਂਤਕ ਪੱਖ ਨੂੰ ਉਜਾਗਰ ਕੀਤਾ।ਡਾ. ਧਰਮ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਮੌਖਿਕ ਪਰੰਪਰਾ ਹੀ ਲਿਖਤ ਪਰੰਪਰਾ ਦਾ ਮੂਲ ਆਧਾਰ ਹੈ।
                 ਸਮਾਗਮ ਦੌਰਾਨ ਪੰਜਾਬੀ ਅਧਿਐਨ ਸਕੂਲ ਵਲੋਂ ਸਥਾਪਿਤ ਕੀਤੇ ਗਏ ਖੋਜ-ਵਿਦਿਆਰਥੀਆਂ ਦੇ ਮੰਚ “ਪੰਜਾਬੀ ਖੋਜ-ਮੰਚ ਬਾਰੇ ਵਿਭਾਗ ਦੀ ਸੀਨੀਅਰ ਖੋਜ-ਵਿਦਿਆਰਥਣ ਸ਼ਰਨਦੀਪ ਕੌਰ ਨੇ ਖੋਜ ਮੰਚ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।ਸਮਾਗਮ ਦੌਰਾਨ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਮੁੱਖ ਭਾਸ਼ਣ ਸੰਬੰਧੀ ਵਿਚਾਰ-ਚਰਚਾ ਦਾ ਆਰੰਭ ਕੀਤਾ।ਅਖ਼ੀਰ ਵਿਚ ਵਿਭਾਗ ਦੇ ਸੀਨੀਅਰ ਅਧਿਆਪਕ ਪ੍ਰੋ. (ਡਾ.) ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ, ਖੋਜ ਅਤੇ ਹੋਰ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦਾ ਰਸਮੀ ਧੰਨਵਾਦ ਕੀਤਾ।
                 ਇਸ ਮੌਕੇ ਡਾ. ਦਲਬੀਰ ਸਿੰਘ (ਡੀਨ ਭਾਸ਼ਾਵਾਂ ਤੇ ਮੁਖੀ, ਸੰਸਕ੍ਰਿਤ ਵਿਭਾਗ), ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਆਦਿ ਮੌਜ਼ਦ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …