Monday, April 28, 2025
Breaking News

ਆਤਿਸ਼ਬਾਜ਼ੀ ਚਲਾਉਂਦਿਆਂ ਅਣਗਹਿਲੀ ਦੁਰਘਟਨਾਵਾਂ ਨੂੰ ਸੱਦਾ- ਡਾ. ਮਨੀਲਾ

ਅੰਮ੍ਰਿਤਸਰ 3 ਨਵੰਬਰ (ਖੁਰਮਣੀਆਂ) – ਆਤਿਸ਼ਬਾਜ਼ੀ ਚਲਾਉਣ ਨਾਲ ਜਿਥੇ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ।ਉਥੇ ਪੈਸੇ ਦੀ ਬਰਬਾਦੀ ਦੇ ਨਾਲ ਅਸੀਂ ਕਈ ਬੀਮਾਰੀਆਂ ਨੂੰ ਸੱਦਾ ਦੇਂਦੇ ਹਾਂ।ਡਾ. ਮਨੀਲਾ ਸਰਜੀਸਿਟੀ ਹਸਪਤਾਲ ਦੇ ਡਾ. ਮਨੀਲਾ ਅਤੇ ਡਾ. ਸ਼ੈਲਿੰਦਰਜੀਤ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਤਿਸ਼ਬਾਜ਼ੀ ਵੱਡਿਆਂ ਦੀ ਨਿਗਰਾਨੀ ਵਿੱਚ ਹੀ ਚਲਾਉਣੀ ਚਾਹੀਦੀ ਹੈ, ਕਿਉਂਕਿ ਅਣਗਹਿਲੀ ਕਰਨ ਨਾਲ ਕਈ ਵਾਰ ਦੁਰਘਟਨਾਵਾਂ ਘਟ ਜਾਂਦੀਆਂ ਹਨ।ਉਨ੍ਹਾਂ ਕਿਹਾ ਜੇਕਰ ਆਤਿਸ਼ਬਾਜ਼ੀ ਚਲਾਉਂਦਿਆਂ ਅਣਗਹਿਲੀ ਕਾਰਨ ਸਰੀਰ ਦੇ ਕਿਸੇ ਅੰਗ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਤੁਰੰਤ ਹੀ ਸੜੇ ਹੋਏ ਥਾਂ ਉਪਰ ਵਾਰ-ਵਾਰ ਪਾਣੀ ਪਾਉਣਾ ਚਾਹੀਦਾ ਹੈ।ਸੂਤੀ ਕੱਪੜੇ ਨਾਲ਼ ਸੜੇ ਹੋਏ ਅੰਗ ਨੂੰ ਢੱਕਣਾ ਚਾਹੀਦਾ ਹੈ।ਸਾਨੂੰ ਕਦੇ ਵੀ ਕੌਲਗੇਟ, ਆਟਾ, ਮਿੱਟੀ, ਰੇਤ ਜਾਂ ਨੀਲੀ ਦਵਾਈ ਨਾਲ ਸੜੇ ਹੋਏ ਜ਼ਖਮਾਂ ‘ਤੇ ਨਹੀਂ ਲਾਉਣੀ ਚਾਹੀਦੀ ਤੇ ਨਾ ਹੀ ਨੀਲੀ ਦਵਾਈ ਨਾਲ ਜਖਮ ਨੂੰ ਸਾਫ਼ ਕਰਨਾ ਚਾਹੀਦਾ।ਡਾ. ਮਨੀਲਾ ਨੇ ਕਿਹਾ ਕਿ ਮੁੱਢਲੀ ਸਹਾਇਤਾ ਵਜੋਂ ਸੜੇ ਹੋਏ ਥਾਂ ਉਪਰ ਬਰਨੌਲ ਜਾਂ ਬਰਫ ਦਾ ਟੁੱਕੜਾ ਲਗਾਉਣ ਨਾਲ ਜਲਣ ਤੋਂ ਰਾਹਤ ਮਿਲੇਗੀ।ਮਰੀਜ਼ ਨੂੰ ਤੁਰੰਤ ਹੀ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ।

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …