Sunday, November 16, 2025
Breaking News

ਛੀਨਾ ਨੇ ਹੈਲੀਕਾਪਟਰ ਹਾਦਸੇ ’ਚ ਸ਼ਹੀਦ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਕੇਂਦਰ ਸਰਕਾਰ ਨੂੰ ਪਰਿਵਾਰਕ ਹਾਲਾਤਾਂ ਸਬੰਧੀ ਭੇਜਿਆ ਜਾ ਗਿਆ ਹੈ ਵੇਰਵਾ – ਛੀਨਾ

ਅੰਮ੍ਰਿਤਸਰ, 14 ਦਸੰਬਰ (ਖੂਰਮਣੀਆਂ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨੀਂ ਤਾਮਿਲਨਾਡੂ ਵਿਖੇ ਵਾਪਰੇ ਹੈਲੀਕਾਪਟਰ ਹਾਦਸੇ ’ਚ ਭਾਰਤੀ ਫੌਜ ਦੇ ਸੀ.ਡੀ.ਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਜਵਾਨਾਂ ਲਈ ਬਹੁਤ ਹੀ ਚਿੰਤਤ ਹਨ ਅਤੇ ਹਾਦਸੇ ਦੀ ਉਚ ਪੱਧਰੀ ਜਾਂਚ ਚਲ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਰਾਵਤ ਦੇ ਬਹੁਤ ਹੀ ਨਜ਼ਦੀਕੀ ਪੀ.ਐਸ.ਓ ਨਾਇਕ ਗੁਰਸੇਵਕ ਸਿੰਘ ਦੇ ਸ਼ਹੀਦ ਹੋਣ ’ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਦੋਦੇ ਸੋਢੀਆਂ ਵਿਖੇ ਸਾਬਕਾ ਜ਼ਿਲਾ ਪ੍ਰਧਾਨ ਨਵਜੀਤ ਸਿੰਘ ਸ਼ਫ਼ੀਪੁਰ, ਦਿਹਾਤੀ ਜ਼ਿਲਾ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਸ਼ੁਸ਼ੀਲ ਦੇਵਗਨ ਤੇ ਹੋਰਨਾਂ ਪਾਰਟੀ ਆਗੂਆਂ ਦੇ ਨਾਲ ਪੁੱਜਣ ਮੌਕੇ ਕੀਤਾ।
                   ਛੀਨਾ ਨੇ ਕਿਹਾ ਕਿ ਮੋਦੀ ਨੇ ਨਿੱਜੀ ਤੌਰ ’ਤੇ ਉਕਤ ਹੋਈ ਅਣਹੋਣੀ ’ਤੇ ਦੁੱਖ ਜ਼ਾਹਿਰ ਕਰਦਿਆਂ ਸ਼ਹੀਦ ਜਵਾਨਾਂ ਦੇ ਪਰਿਵਾਰ ਦਾ ਹਾਲ-ਚਾਲ ਅਤੇ ਮੌਜ਼ੂਦਾ ਸਥਿਤੀ ਸਬੰਧੀ ਵੇਰਵਾ ਇਕੱਠੇ ਕਰਨ ਲਈ ਪਾਰਟੀ ਵਲੋਂ ਲਗਾਈ ਗਈ ਡਿਊਟੀ ਤਹਿਤ ਅੱਜ ਇੱਥੇ ਪੁੱਜੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਅਤੇ ਪੂਰੇ ਦੇਸ਼ ਇਸ ਗੱਲਬਾਤ ਬਹੁਤ ਦੁੱਖ ਹੈ ਕਿ ਰਾਵਤ ਦੇ ਨਾਲ ਖਾਲੜਾ ਨੇੜੇ ਪੈਂਦੇ ਪਿੰਡ ਸੌਢੀਆ ਦੇ ਰਹਿਣ ਵਾਲੇ ਜ਼ਾਬਾਜ਼ ਜਵਾਨ ਗੁਰਸੇਵਕ ਸਿੰਘ ਜੋ ਕਿ 6 ਭਰਾਵਾਂ ਅਤੇ 2 ਭੈਣਾਂ ਦਾ ਵੀਰ ਸੀ, ਇਸ ਹਾਦਸੇ ’ਚ ਸ਼ਹੀਦ ਹੋ ਗਿਆ।ਉਨ੍ਹਾਂ ਕਿਹਾ ਕਿ ਮੋਦੀ ਇਸ ਹਾਦਸੇ ਲਈ ਬਹੁਤ ਹੀ ਗਮਗੀਨ ਹਨ ਅਤੇ ਉਨ੍ਹਾਂ ਨੇ ਇਸ ਹਾਦਸੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਇਕ ਖਾਸ ਤਰ੍ਹਾਂ ਦੇ ਇਸ ਹੈਲੀਕਾਪਟਰ ਦਾ ਦੁਰਘਟਨਾ ਦਾ ਸ਼ਿਕਾਰ ਹੋਣਾ ਕਈ ਸ਼ੰਕੇ ਪੈਦਾ ਕਰ ਰਿਹਾ ਹੈ।
                  ਉਨ੍ਹਾਂ ਕਿਹਾ ਕਿ ਇਸ ਦੁਖ ਦੀ ਘੜੀ ’ਚ ਪੂਰੇ ਦੇਸ਼ ਗੁਰਸੇਵਕ ਦੇ ਪਰਿਵਾਰ ਨਾਲ ਖੜ੍ਹਾ ਹੈ ਅਤੇ ਪਾਰਟੀ ਹਾਈਕਮਾਂਡ ਨੇ ਉਚੇਚੇ ਤੌਰ ’ਤੇ ਪਰਿਵਾਰ ਦੇ ਹਾਲਾਤਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਸਬੰਧੀ ਡਿਊਟੀ ਲਗਾਈ ਹੈ ਅਤੇ ਅੱਜ ਉਨ੍ਹਾਂ ਨਾਲ ਜਿੱਥੇ ਉਹ ਦੁੱਖ ਦਾ ਇਜ਼ਹਾਰ ਕਰਦਾ ਹੈ, ਉਥੇ ਹਰੇਕ ਪ੍ਰਕਾਰ ਦਾ ਵੇਰਵਾ ਪ੍ਰਧਾਨ ਮੰਤਰੀ ਮੋਦੀ ਦੇ ਧਿਆਨਹਿੱਤ ਭੇਜਿਆ ਜਾ ਰਿਹਾ ਹੈ ਤਾਂ ਜੋ ਸ਼ਹੀਦ ਹੋਏ ਉਕਤ ਨੌਜਵਾਨ ਨੂੰ ਸ਼ਰਧਾਜ਼ਲੀ ਵਜੋਂ ਕੁੱਝ ਰਾਹਤ ਪਰਿਵਾਰ ਨੂੰ ਮਿਲ ਸਕੇ।
                   ਛੀਨਾ ਨੇ ਕਿਹਾ ਕਿ ਉਕਤ ਹੈਲੀਕਾਪਟਰ ਜੋ ਕਿ ਰਸ਼ੀਆ ਦੀ ਤਕਨੀਕ ਹੈ ਅਤੇ ਉਸ ਵਲੋਂ ਇਹ ਦਾਅਵੇ ਕੀਤਾ ਗਿਆ ਸੀ ਕਿ ਇਸ ’ਚ ਕਿਸੇ ਤਰ੍ਹਾਂ ਦੀ ਖ਼ਰਾਬੀ ਜਾਂ ਫ਼ਿਰ ਹਾਦਸਾ ਨਹੀਂ ਵਾਪਰ ਸਕਦਾ ਇਸ ਦੀ ਉਚ ਪੱਧਰ ’ਤੇ ਜਾਂਚ ਬਿਠਾਈ ਗਈ ਹੈ ਅਤੇ ਪਾਰਟੀ ਹਾਈਕਕਮਾਂਡ ਇਸ ਰਾਜ ਸੁਲਝਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।ਉਨ੍ਹਾਂ ਇਸ ਮੌਕੇ ਹਾਈਕਮਾਂਡ ਵਲੋਂ ਪਰਿਵਾਰ, ਜਿਨ੍ਹਾਂ ’ਚ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ, ਬੇਟਾ ਗੁਰਫ਼ਤਿਹ ਸਿੰਘ, ਲੜਕੀਆਂ ਸਿਮਰਤਦੀਪ ਕੌਰ, ਗੁਰਲੀਨ ਕੌਰ ਨਾਲ ਦੁੱਖ ਵੰਡਾਉਂਦਿਆਂ ਭਰੋਸਾ ਦਿੰਦੇ ਕਿਹਾ ਕਿ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੁਵਿਧਾ ਲਈ ਯਤਨ ਕੀਤਾ ਜਾਵੇਗਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …