ਤਲਬੀਰ ਗਿੱਲ ਦੀ ਅਗਵਾਈ ’ਚ ਮਜੀਠੀਏ ਦੇ ਹੱਕ ’ਚ ਨਿੱਤਰੇ ਅਕਾਲੀ-ਬਸਪਾ ਆਗੂ ਤੇ ਵਰਕਰ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਪ੍ਰਮਾਤਮਾ ਦਾ ਨਾਮ ਧਿਆਓਣ ਵਾਲੇ ਸੱਚੇ ਸੁੁੱਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਚੰਨੀ, ਸੁੱਖੀ ਅਤੇ ਸਿੱਧੂ ਨੇ ਝੂਠਾ ਪਰਚਾ ਦਰਜ਼ ਕਰਵਾਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਸਰਕਾਰ ਵਲੋ ਦਰਜ਼ ਪਰਚੇ ਦੇ ਵਿਰੋਧ ਅੱਜ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਕੀਤੇ ਗਏ ਰੋਸ ਧਰਨੇ ਦੌਰਾਨ ਕੀਤਾ।
ਅਕਾਲੀ ਬਸਪਾ ਗਠਜੋੜ ਵਲੋਂ ਦਿੱਤੇ ਗਏ ਧਰਨੇ ਦੌਰਾਨ ਤਲਬੀਰ ਗਿੱਲ ਨੇ ਕਿਹਾ ਕਿ ਮਜੀਠੀਆ ’ਤੇ ਕੀਤਾ ਗਿਆ ਪਰਚਾ ਸਿਆਸਤ ਤੋਂ ਪ੍ਰੇਰਿਤ ਹੈ।ਸੂਬੇ ਦੀ ਕਾਂਗਰਸ ਸਰਕਾਰ ਨੇ ਮਜੀਠੀਆ ’ਤੇ ਪਰਚਾ ਕਰਵਾ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ।ਕਿਉਂਕਿ ਮਾਝੇ ਦੇ ਜਰਨੈਲ ਮਜੀਠੀਆ ਨੇ ਖੇਮਕਰਨ ਤੋਂ ਲੈ ਕੇ ਪਠਾਨਕੋਟ ਤੱਕ ਇਨ੍ਹਾਂ ਦੀ ਫੱਟੀ ਪੋਚ ਦੇਣੀ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦਾ ਭਾਰੀ ਇਕੱਠ ਇਹ ਸਾਬਿਤ ਕਰਦਾ ਹੈ ਕਿ ਆਉਂਦੇ ਸਮੇਂ ਮਜੀਠੀਆ ਦੀ ਜਿੱਤ ਸੂਬਾ ਸਰਕਾਰ ਦੇ ਕਫ਼ਨ ’ਚ ਕਿੱਲ ਦਾ ਕੰਮ ਕਰੇਗੀ।
ਗਠਜੋੜ ਆਗੂਆਂ ਤੇ ਵਰਕਰਾਂ ਦੇ ਭਾਰੀ ਇਕੱਠ ਨੇ ਜਿਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ, ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਡੀ.ਜੀ.ਪੀ ਪੰਜਾਬ ਸਿਧਾਰਥ ਚੌਪਟਾਅਧਿਆਏ ਦਾ ਪੁਤਲਾ ਫੂਕਿਆ। ਗਿੱਲ ਨੇ ਹਾਈਕਮਾਂਡ ਅਤੇ ਮਜੀਠੀਆ ਪਰਿਵਾਰ ਵਲੋਂ ਸਮੂਹ ਅਕਾਲੀ ਬਸਪਾ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਮੇਜ਼ਰ ਸ਼ਿਵਚਰਨ ਸਿੰਘ ਓ.ਐਸ.ਡੀ, ਵੀਰ ਸਿੰਘ ਲੋਪੋਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਜੀਤ ਸਿੰਘ ਮੰਨਾ ਬਾਬਾ ਬਕਾਲਾ, ਡਾ. ਦਲਬੀਰ ਸਿੰਘ ਵੇਰਕਾ, ਅਨਿਲ ਜੋਸ਼ੀ, ਗੁਰਪ੍ਰੀਤ ਸਿੰਘ ਰੰਧਾਵਾ, ਬਲਜੀਤ ਸਿੰਘ ਜਲਾਲਉਸਮਾਂ, ਸੰਦੀਪ ਸਿੰਘ ਏ.ਆਰ, ਰਾਜਇੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿਟੇਵੱਡ, ਜੋਧ ਸਿੰਘ ਸਮਰਾ, ਸਵਿੰਦਰ ਸਿੰਘ ਕੋਟ ਖ਼ਾਲਸਾ, ਗੁਰਸ਼ਰਨ ਸਿੰਘ ਛੀਨਾ, ਨਵਚੇਤਨ ਸਿੰਘ ਐਸ.ਓ.ਆਈ, ਅਵਤਾਰ ਸਿੰਘ ਟਰੱਕਾਂ ਵਾਲੇ, ਰਾਣਾ ਲੋਪੋਕੇ, ਕਿਰਨਪ੍ਰੀਤ ਸਿੰਘ ਮੋਨੂੰ, ਅਰਜੀਤ ਸਿੰਘ ਬੰਡਾਲਾ, ਜਸਪ੍ਰੀਤ ਸਿੰਘ ਸ਼ੰਟੂ, ਬੀਬੀ ਰਣਜੀਤ ਕੌਰ, ਬੀਬੀ ਵਜਿੰਦਰ ਕੌਰ, ਬੀਬੀ ਜਸਵਿੰਦਰ ਕੌਰ ਸੋਹਲ, ਬੀਬੀ ਜਤਿੰਦਰ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਭੋਲੀ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ ਬਸਪਾ ਵਰਕਰ ਤੇ ਲੋਕ ਹਾਜ਼ਰ ਸਨ।