ਸਮਰਾਲਾ, 27 ਦਸੰਬਰ (ਇੰਦਰਜੀਤ ਸਿੰਘ ਕੰਗ) – ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਜਾ ਰਹੀ ਸੰਗਤ ਦੀ ਸੇਵਾ ਲਈ ਸਥਾਨਕ ਨਿਊ ਮਾਡਲ ਟਾਊਨ ਸਮਰਾਲਾ ਦੀ ਸਮੂਹ ਸੰਗਤ ਵਲੋਂ ਬਲਜੀਤ ਸਿੰਘ ਬੈਨੀਪਾਲ, ਜਸਪਾਲ ਸਿੰਘ ਬੈਨੀਪਾਲ ਅਗਵਾਈ ਹੇਠ ਖੰਨਾ ਰੋਡ ਸਮਰਾਲਾ ਵਿਖੇ ਚਾਹ, ਪਕੌੜਿਆਂ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ।
ਭਾਈ ਬਚਿਤਰ ਸਿੰਘ ਵਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਵਲੋਂ ਸਿੱਖ ਧਰਮ ਦੀ ਹੋਂਦ ਬਰਕਰਾਰ ਰੱਖਣ ਲਈ ਦਿੱਤੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸੇਵਾਦਾਰਾਂ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਜਾ ਰਹੀ ਸੰਗਤ ਨੂੰ ਬੜੀ ਸ਼ਰਧਾ ਨਾਲ ਲੰਗਰ ਛਕਾਇਆ ਗਿਆ।
ਲੰਗਰ ਮੌਕੇ ਸੇਵਾ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ‘ਤੇ ਅਵਤਾਰ ਸਿੰਘ ਉਟਾਲਾਂ, ਨੇਤਰ ਸਿੰਘ ਮੁਤਿਓਂ, ਗੁਰਪ੍ਰੀਤ ਸਿੰਘ ਬੈਨੀਪਾਲ, ਨਰਿੰਦਰ ਸਿੰਘ ਬੈਨੀਪਾਲ, ਜਸਵਿੰਦਰ ਕੌਰ, ਸਵਰਨਜੀਤ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਗੁਰਪ੍ਰੀਤ ਕੌਰ, ਮਹਿੰਦਰ ਸਿੰਘ, ਰਾਜਦੀਪ ਕੌਰ, ਨਰਵਿੰਦਰਜੀਤ ਸਿੰਘ, ਨਿਰਮਤਾਜੀਤ ਕੌਰ, ਪ੍ਰਦੀਪ ਕੌਰ, ਕੁਲਦੀਪ ਕੌਰ, ਮਨਿੰਦਰ ਸਿੰਘ, ਗੁਰਕੀਰਤ ਸਿੰਘ ਗੋਗੀ, ਵਿੱਕੀ ਖੁੱਲਰ, ਪਰਮਿੰਦਰ ਕੌਰ, ਸੋਨੀਆ ਖੁੱਲਰ, ਤੇਜਿੰਦਰ ਕੌਰ ਢਿੱਲੋਂ, ਸੁਧਾ ਖੁੱਲਰ, ਸੁਮਨ ਥਾਪਰ, ਸੁਮਨ ਥਾਪਰ, ਨਰੇਸ਼ ਖੁੱਲਰ, ਸੁਮਨ ਖੁੱਲਰ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਮੁਹੱਲਾ ਨਿਵਾਸੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …