ਜਿੱਤਣ ਉਪਰੰਤ ਨੰਬਰਦਾਰਾਂ ਦੇ ਮਸਲੇ ਦੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ – ਗੋਲਡੀ
ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿੱਚ ਪੈਦਾ ਹੋ ਰਿਹਾ ਹੈ। ਅੱਜ ਪੰਜਾਬ ਨੰਬਰਦਾਰਾ ਯੂਨੀਅਨ ਦੇ ਵੱਡੀ ਗਿਣਤੀ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਹਲਕਾ ਸੰਗਰੂਰ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ ਦਿੱਤਾ ਜਿਸ ਵਿੱਚ ਉਨਾਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤੀਆਂ ਜਾਣ।
ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਤੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਖੱਟੜਾ ਨੇ ਦੱਸਿਆ ਕਿ ਅਸੀਂ ਮੰਗ ਪੱਤਰ ਵੀ ਗੋਲਡੀ ਨੂੰ ਦੱਸਿਆ ਕਿ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵੇ ਤਾਂ ਜੋ ਨੰਬਰਦਾਰ ਦੀ ਮੌਤ ਤੋਂ ਬਾਅਦ ਨੰਬਰਦਾਰ ਦੇ ਪਰਿਵਾਰ ਨੂੰ ਨੰਬਰਦਾਰੀ ਲੈਣ ਲਈ ਦਫ਼ਤਰਾਂ ਵਿੱਚ ਖੱਜ਼ਲ ਖੁਆਰ ਨਾ ਹੋਣਾ ਪਵੇ। ਇਸ ਤੋਂ ਇਲਾਵਾ ਪੰਜਾਬ ਦ ਨੰਬਰਦਾਰਾਂ ਨੂੰ ਹਰਿਆਣਾ ਦੀ ਤਰਜ਼ ਤੇ ਸਹੂਲਤਾਂ ਦਿੱਤੀਆਂ ਜਾਣ ਜਿਸ ਵਿੱਚ 3000 ਰੁਪਏ ਮਾਣ ਭੱਤਾ, 5 ਲੱਖ ਦਾ ਜੀਵਨ ਸਿਹਤ ਬੀਮਾ, ਮੁਫ਼ਤ ਬੱਸ ਪਾਸ ਤੇ ਮੋਬਾਇਲ ਫੋਨ ਭੱਤਾ ਦਿੱਤਾ ਜਾਵੇ ਅਤੇ ਪੰਜਾਬ ਨੰਬਦਾਰਾ ਯੂਨੀਅਨ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਵਿੱਚ ਨੁਮਾਇੰਦਗੀ ਦਿੱਤੀ ਜਾਵੇ ਤੇ ਤਹਿਸੀਲ ਪੱਧਰ ‘ਤੇ ਨੰਬਰਦਾਰਾਂ ਦੇ ਬੈਠਣ ਲਈ ਕਮਰੇ ਦਿੱਤੇ ਜਾਣ।
ਇਸ ਮੰਗ ਪੱਤਰ ਨੂੰ ਹਾਸਲ ਕਰਨ ਤੇ ਵਿਨਰਜੀਤ ਗੋਲਡੀ ਨੇ ਭਰੋਸਾ ਦਿਵਾਇਆ ਕਿ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਆਉਣ ’ਤੇ ਸਮੂਹ ਨੰਬਰਦਾਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪ੍ਰਵਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਮਾਸਟਰ ਤੇਜਿੰਦਰ ਸਿੰਘ ਸੰਘਰੇੜੀ ਜਿਲ੍ਹਾ ਪ੍ਰਧਾਨ ਸ਼ਹਿਰੀ, ਬੀਬੀ ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਅਕਾਲੀ ਦਲ ਜਿਲ੍ਹਾ ਸੰਗਰੂਰ, ਕੁਲਦੀਪ ਸਿੰਘ ਸਕੱਤਰ ਪੰਜਾਬ ਨੰਬਰਦਾਰ ਯੂਨੀਅਨ ਪੰਜਾਬ, ਸੁਰਜੀਤ ਸਿੰਘ ਕਾਰਜਕਾਰੀ ਸੂਬਾ ਪ੍ਰਧਾਨ, ਕੁਲਦੀਪ ਸਿੰਘ ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ, ਹਰਜੀਤ ਸਿੰਘ, ਗੁਰਚਰਨ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਹਰਮੀਤ ਸਿੰਘ ਕਲੌਦੀ, ਮਾਰੂਤੀ ਸਰਪੰਚ ਕਲੌਦੀ, ਬਲਦੇਵ ਸਿੰਘ ਬੁਗਰਾ, ਗੁਰਵਿੰਦਰ ਸਿੰਘ ਕਲੌਦੀ, ਸੁਖਵਿੰਦਰ ਸਿੰਘ ਸੰਗਰੂਰ, ਪ੍ਰੀਤਮ ਸਿੰਘ ਸੰਗਰੂਰ, ਨਰੰਜਣ ਸਿੰਘ ਉਪਲੀ, ਬਲਵਿੰਦਰ ਸਿੰਘ ਸਿਵੀਆ, ਸੁਖਵੰਤ ਸਿੰਘ ਚੰਗਾਲ, ਕੁਲਦੀਪ ਸਿੰਘ ਡੇਹਲੇਵਾਲ, ਗੁਰਮੇਲ ਸਿੰਘ ਉੱਪਲੀ, ਭਰਪੂਰ ਸਿੰਘ ਗਹਿਲਾਂ, ਦਰਬਾਰਾ ਸਿੰਘ ਗਹਿਲਾ, ਦਰਬਾਰਾ ਸਿੰਘ ਕਾਂਝਲਾ ਗੁਰਪ੍ਰੀਤ ਸਿੰਘ ਈਸੜਾ, ਲਾਭ ਸਿੰਘ ਲੱਡਾ ਹਰੀ ਸਿੰਘ ਈਲਵਾਲ ਹਰਜੀਤ ਸਿੰਘ ਈਲਵਾਲ ਮਹਿੰਦਰ ਸਿੰਘ ਹਰੇੜੀ, ਜਾਗਰ ਸਿੰਘ, ਰਵਿੰਦਰ ਸਿੰਘ ਲਿੱਦੜਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਨੰਬਰਦਾਰ ਮੌਜ਼ੂਦ ਸਨ।