ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਸੁਨਾਮ ‘ਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ, ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਜਿਸਦੇ ਚੱਲਦੇ ਹੋਏ ਵੱਡੀ ਗਿਣਤੀ ‘ਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਅੱਜ ਕਸਬਾ ਲੌਂਗੋਵਾਲ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਲ ਹੋਇਆ।ਨੌਜਵਾਨਾਂ ਨੇ ਕਿਹਾ ਕਿ ਵਿਧਾਇਕ ਅਮਨ ਅਰੋੜਾ ਦੇ ਕੰਮਾਂ ਅਤੇ ਉਹਨਾਂ ਦੇ ਮਿਲਣਸਾਰ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ, ਜ਼ਸਨਦੀਪ ਸਿੰਘ ਮਹਾਰ, ਅਵਰਿੰਦਰ ਸਿੰਘ ਵਿਰਕ, ਜੱਗੀ ਜ਼ੈਲਦਾਰ, ਵਰਿੰਦਰ ਗਿੱਲ, ਚੇਤ ਸਿੰਘ, ਗੋਪੀ, ਅੰਗਰੇਜ਼ ਸਿੰਘ ਗਾਂਧੀ, ਹਰਮਨ ਸਿੰਘ ਵਾਹਲਾ, ਸੁੱਖੀ ਰੰਧਾਵਾ, ਜਸ਼ਨਦੀਪ ਸਿੰਘ ਦੁੱਲਟ, ਉਸ਼ਨ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਮਨਪ੍ਰੀਤ ਸਿੰਘ, ਰਵੀ ਖਾਨ, ਸ਼ਾਇਦ ਮੁਹੰਮਦ, ਤਾਇਰ ਮੁਹੰਮਦ, ਬਾਬੂ, ਹਨੀ ਬੈਂਸ, ਸੁਖਪ੍ਰੀਤ ਸਿੰਘ ਔਲਖ, ਰਬਿੰਦਰ ਸਿੰਘ ਬੰਟੀ, ਪ੍ਰੀਤ ਲੌਂਗੋਵਾਲ, ਗੁਰਪ੍ਰੀਤ ਸਿੰਘ, ਜਸ਼ਨ ਸਾਹੋਕੇ ਆਦਿ ਨੌਜਵਾਨ ਆਪ ਵਿੱਚ ਸ਼ਾਮਿਲ ਹੋਏ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …