ਆਪਣੇ ਸਿਧਾਂਤ ਭੁੱਲੀ ਆਮ ਆਦਮੀ ਪਾਰਟੀ
ਅੰਮ੍ਰਿਤਸਰ, 15 ਮਾਰਚ (ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ਵਿਖੇ ਆਯੋਜਿਤ ਕੀਤੇ ਜਾ ਰਹੇ ਸਮਾਰੋਹ ਦੌਰਾਨ 150 ਏਕੜ ਤੋਂ ਵੱਧ ਪੱਕਣ ਵਾਲੀ ਕਣਕ ਦੀ ਫਸਲ ਵਾਹੀ ਜਾ ਰਹੀ ਹੈ।ਉਸ ਦੀ ਨਿਖੇਧੀ ਕਰਦਿਆਂ ਉਨਾਂ ਕਿਹਾ ਕਿ ਇਹ ਸਿਧਾਂਤਾਂ ਦੇ ਵਿਰੁੱਧ ਹੈ, ਜਿਸ ਦੀ ਆਮ ਆਦਮੀ ਪਾਰਟੀ ਅਤੇ ਇਸ ਦੇ ਨੇਤਾ ਸਹੁੰ ਖਾਂਦੇ ਹਨ।
ਉਨ੍ਹਾਂ ਇਸ ਸਮਾਗਮ ਨੂੰ ‘ਜਨਤਾ ਦੇ ਪੈਸੇ ਦੀ ਬਰਬਾਦੀ’ ਅਤੇ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਦੇ ਵਿਰੁੱਧ ਦੱਸਿਆ ਜਿਨ੍ਹਾਂ ਨੇ ਸਾਦੀ ਜ਼ਿੰਦਗੀ ਦੀ ਵਕਾਲਤ ਕੀਤੀ ਸੀ।ਛੀਨਾ ਨੇ ਕਿਹਾ ਕਿ ਇਸ ਵਿਸ਼ਾਲ ਸਮਾਰੋਹ ਲਈ ‘ਵਾਧੂ’ ਖਰਚੇ ਲਈ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੱਕ ਰਹੀ ਫ਼ਸਲ ਨੂੰ ਵੱਢਣਾ ਇਕ ਘੋਰ ਗੁਨਾਹ ਹੈ। ਇਸ ਤੋਂ ਇਲਾਵਾ ਕਰਜ਼ੇ ਦੀ ਮਾਰ ਹੇਠ ਦੱਬੀ ਸੂਬਾ ਸਰਕਾਰ ਸਮਾਰੋਹ ’ਤੇ 2.60 ਕਰੋੜ ਰੁਪਏ ਤੋਂ ਵੱਧ ਖਰਚ ਕਰ ਰਹੀ ਹੈ ਜੋ ਕਿ ਫਜ਼ੂਲ ਖਰਚ ਹੈ।
ਉਨ੍ਹਾਂ ਕਿਹਾ ਕਿ ‘ਪੰਡਾਲ’ ਅਤੇ ਸੈਲਾਨੀਆਂ ਦੇ ਵਾਹਨਾਂ ਦੀ ਪਾਰਕਿੰਗ ਲਈ ਕਣਕ ਦੇ ਖੇਤ ਸਾਫ਼ ਕੀਤੇ ਜਾ ਰਹੇ ਹਨ।ਇਹ ਸਮਾਗਮ ਇਕ ਘੰਟੇ ਤੋਂ ਵੱਧ ਨਹੀਂ ਚੱਲੇਗਾ, ਫਿਰ ਇੰਨ੍ਹਾਂ ‘ਹੱਲਾ-ਗੁੱਲਾ’ ਕਿਉਂ?’ ਲੋਕਾਂ ਨੂੰ ਸਮਾਗਮ ਵਾਲੀ ਥਾਂ ਤੱਕ ਪਹੁੰਚਾਉਣ ਲਈ ਸਰਕਾਰੀ ਤੰਤਰ ਅਤੇ ਸਰਕਾਰੀ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।ਛੀਨਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅੰਮਿ੍ਰਤਸਰ ਵਿਖੇ ਰੋਡ ਸ਼ੋਅ ਦੌਰਾਨ ‘ਆਪ’ ਨੇ ਸੂਬੇ ਭਰ ਤੋਂ ਆਪਣੇ ਪਾਰਟੀ ਸਮਰਥਕਾਂ ਨੂੰ ਲਿਜਾਣ ਲਈ ਜਨਤਕ ਖੇਤਰ ਦੀਆਂ ਬੱਸਾਂ ਲਗਾਈਆਂ, ਜੋ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਸਰਕਾਰੀ ਖਜ਼ਾਨੇ ’ਤੇ ਬੋਝ ਹੈ।