ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹੇ ਵਿੱਚ ਰਾਸ਼ਟਰੀਆ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਡੀਪੂ ਹੋਲਡਰਾਂ ਰਾਹੀਂ ਵੰਡੀ ਗਈ ਕਣਕ ਉਨ੍ਹਾ ਵਲੋਂ ਪਿਸਾਈ ਲਈ ਆਪਣੇ ਨਜਦੀਕੀ ਆਟਾ ਚੱਕੀਆਂ ਨੂੰ ਦਿੱਤੀ ਜਾਂਦੀ ਹੈ।ਪ੍ਰੰਤੂ ਆਟਾ ਚੱਕੀ ਮਾਲਕਾਂ ਵਲੋਂ ਆਮ ਤੋਰ ਤੇ ਇਸ ਕਣਕ ਦਾ ਰੋਜ਼ਾਨਾ ਰਿਕਾਰਡ ਮੇਨਟੇਨ ਨਹੀਂ ਕੀਤਾ ਜਾਂਦਾ।ਇਸ ਸਬੰਧ ਵਿੱਚ ਸੁਖਵਿੰਦਰ ਸਿੰਘ ਗਿੱਲ ਜ਼ਿਲਾ੍ਹ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖੱਪਤਕਾਰ ਮਾਮਲੇ ਅੰਮ੍ਰਿਤਸਰ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਮੂਹ ਆਟਾ ਚੱਕੀ ਮਾਲਕਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਆਟਾ ਚੱਕੀ ਤੇ ਮੌਜ਼ੂਦ ਕਣਕ ਦੇ ਸਟਾਕ (ਰਾਸ਼ਨ ਕਾਰਡ ਹੋਲਡਰਾਂ ਪਾਸੋਂ ਪਿਸਾਈ ਲਈ ਪ੍ਰਾਪਤ ਕਣਕ / ਪ੍ਰਾਈਵੇਟ ਖਰੀਦੀ ਕਣਕ) ਦਾ ਮੁਕੰਮਲ ਰਿਕਾਰਡ ਹਰ ਵੇਲੇ ਚੱਕੀ ਤੇ ਤਿਆਰ ਰੱਖਿਆ ਜਾਵੇ।
ਉਨਾਂ ਸਮੂਹ ਸਮੂਹ ਆਟਾ ਚੱਕੀ ਮਾਲਕਾਂ ਨੂੰ ਇਹ ਵੀ ਹਦਾਇਤ ਵੀ ਕੀਤੀ ਕਿ ਲਾਭਪਾਤਰੀ ਕਾਰਡਧਾਰਕਾਂ ਪਾਸੋਂ ਪਿਸਾਈ ਲਈ ਪ੍ਰਾਪਤ ਹੋਣ ਵਾਲੀ ਕਣਕ ਦਾ ਸਟਾਕ ਰਜਿਸਟਰ ਵੱਖਰੇ ਤੋਰ ‘ਤੇ (ਲਾਭਪਾਤਰੀਆਂ ਦੇ ਵੇਰਵੇ / ਮੋਬਾਇਲ ਨੰਬਰਾਂ ਸਮੇਤ) ਮੇਨਟੇਨ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਦੋਰਾਨ ਇਹ ਰਿਕਾਰਡ ਮੋਕੇ ‘ਤੇ ਉਪਲਭਧ ਹੋ ਸਕੇ।ਗਿੱਲ ਨੇ ਕਿਹਾ ਕਿ ਇਨ੍ਹਾ ਹਦਾਇਤਾਂ ਦੀ ਉਲੰਘਣਾ ਹੋਣ ਤੇ ਆਟਾ ਚੱਕੀ ਮਾਲਕਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …