Saturday, August 2, 2025
Breaking News

ਸਕੂਲ ਬੱਸਾਂ ‘ਤੇ ‘ਚਾਈਲ਼ਡ ਹੈਲਪ ਲਾਇਨ ਨੰਬਰ 1098 ਦੇ ਸਟਿਕਰ ਲਗਾਉਣ ਦੀਆਂ ਹਦਾਇਤਾਂ

ਅੰਮ੍ਰਿਤਸਰ, 10 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹਾ ਪੱਧਰੀ ‘ਚਾਈਲਡ ਲਾਇਨ ਐਡਵਾਇਜ਼ਰੀ ਬੋਰਡ’ ਦੀ ਮੀਟਿੰਗ ਕਰਦੇ ਹਦਾਇਕ ਕੀਤੀ ਕਿ ਬੱਚਿਆਂ ਦੀ ਸਹਾਇਤਾ ਲਈ ਰਾਸ਼ਟਰ ਪੱਧਰ ‘ਤੇ ਚੱਲਦੀ ਹੈਲਪ ਲਾਇਨ ਦੇ ਫੋਨ ਨੰਬਰ 1098 ਨੂੰ ਦਰਸਾਉਂਦੇ ਸਟਿਕਰ ਹਰੇਕ ਸਕੂਲ ਬੱਸ ‘ਤੇ ਲਗਾਏ ਜਾਣ, ਤਾਂ ਜੋ ਬੱਚੇ ਲੋੜ ਵੇਲੇ ਕਿਸੇ ਵੀ ਤਰਾਂ ਦੀ ਮਦਦ ਲਈ ਸਹਾਇਤਾ ਮੰਗ ਸਕਣ।ਸੂਦਨ ਨੇ ਕਿਹਾ ਕਿ ਹਰੇਕ ਬੱਚੇ ਨੂੰ ਸਿੱਖਿਆ, ਭੋਜਨ ਦੇਣ ਦੇ ਨਾਲ-ਨਾਲ ਵਿਕਾਸ ਦੇ ਬਰਾਬਰ ਮੌਕੇ ਦੇਣੇ ਵੀ ਸਾਡੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਕੋਈ ਵੀ ਬੱਚਾ ਜਾਂ ਕੋਈ ਹੋਰ ਆਦਮੀ ਕਿਸੇ ਵੀ ਬੱਚੇ ਬਾਬਤ 1098 ਨੰਬਰ ‘ਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ।ਉਨਾਂ ਦੱਸਿਆ ਕਿ ਇਹ ਫ੍ਰੀ ਹੈਲਪ ਲਾਈਨ ਨੰਬਰ 24 ਘੰਟੇ ਕੰਮ ਕਰਦਾ ਹੈ ਤੇ ਇਸ ਨੰਬਰ ਤੋਂ ਪ੍ਰਾਪਤ ਹੋਏ ਕੇਸਾਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ।ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੇ ਕੇਸਾਂ ਵਿੱਚ ਬੱਚਿਆਂ ਦਾ ਮੈਡੀਕਲ ਤਰਜ਼ੀਹੀ ਅਧਾਰ ‘ਤੇ ਕੀਤਾ ਜਾਵੇ।ਉਨਾਂ ‘ਚਾਈਲਡ ਲੇਬਰ’ ਦੇ ਕੇਸਾਂ ਵਿੱਚ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਸਮਾਜ ਵਿਚ ਅਜਿਹਾ ਅਪਰਾਧ ਕਰਨ ਦੀ ਕੋਈ ਜ਼ੁਅਰਤ ਨਾ ਕਰੇ।
                  ਇਸ ਮੌਕੇ ਐਸ.ਪੀ ਜਗਜੀਤ ਸਿੰਘ ਵਾਲੀਆ, ਜਿਲ੍ਹਾ ਸਮਾਜ ਭਲਾਈ ਅਫਸਰ ਅਸੀਸਇੰਦਰ ਸਿੰਘ, ਜਿਲ੍ਹਾ ਵੈਲਫੇਅਰ ਅਧਿਕਾਰੀ ਸੰਜੀਵ ਮੰਨਣ, ਜਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ, ਸਹਾਇਕ ਲੇਬਰ ਕਮਿਸ਼ਨਰ ਸੰਤੋਖ ਸਿੰਘ, ਜਿਲ੍ਹ੍ਹਾ ਸੂਚਨਾ ਅਧਿਕਾਰੀ ਰਣਜੀਤ ਸਿੰਘ, ਸੈਕਟਰੀ ਰੈਡ ਕਰਾਸ ਤਜਿੰਦਰ ਰਾਜਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …