Tuesday, December 24, 2024

ਡਾ: ਮਨੀਲਾ ਸਰਜਰੀ ਹਸਪਤਾਲ ਨੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਅੰਮ੍ਰਿਤਸਰ, 14 ਮਈ (ਖੁਰਮਣੀਆਂ) ਡਾ. ਮਨੀਲਾ ਸਰਜਰੀ ਹਸਪਤਾਲ ਰਣਜੀਤ ਐਵਨਿਊ ਵਿਖੇ ਡਾ: ਜਗਤਾਰ ਸਿੰਘ ਦੀ ਅਗਵਾਈ ‘ਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ।ਡਾ: ਜਗਤਾਰ ਨੇ ਕਿਹਾ ਕਿ ਸਿਸਟਰਜ਼ ਦਾ ਸਮਾਜ ਵਿੱਚ ਮਹੱਤਵ ਪੂਰਨ ਰੋਲ ਹੈ।ਉਹਨਾਂ ਕਿਹਾ ਕਿ ਮਰੀਜ਼ਾਂ ਪ੍ਰਤੀ ਨਿਭਾਈ ਇਹਨਾਂ ਦੀ ਸੇਵਾ ਭਾਵਨਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।ਡਾ. ਸ਼ਲਿੰਦਰਜੀਤ ਸਿੰਘ (ਆਰਥੋ) ਨੇ ਕਿਹਾ ਕਿ ਨਰਸ ਅਤੇ ਮਰੀਜ਼ ਦਾ ਆਪਸ ਵਿੱਚ ਬਹੁਤ ਹਮਦਰਦੀ ਵਾਲਾ ਰਿਸ਼ਤਾ ਹੈ।ਡਾ: ਅਮਰਜੀਤ ਕੌਰ ਤੇ ਡਾ: ਮਨੀਲਾ ਨੇ ਨਰਸਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਰੋਨਾ ਮਹਾਂਮਾਰੀ ‘ਚ ਵੀ ਇਹਨਾਂ ਨੇ ਮਰੀਜ਼ਾਂ ਦੀ ਜਾਨ ਬਚਾਉਣ `ਚ ਅਹਿਮ ਭੂਮਿਕਾ ਨਿਭਾਈ ।ਇਸ ਦਿਨ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਯਾਦ ਕਰਨਾ ਬਹੁਤ ਜਰੂਰੀ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਸਟਰਜ਼ ਅਤੇ ਸਿਹਤ ਕਰਮਚਾਰੀਆਂ ਦਾ ਹਮੇਸ਼ਾਂ ਸਤਿਕਾਰ ਕਰਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …