ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜੋਨ ਬਾਬਾ ਨੌਧ ਸਿੰਘ ਦੇ 5 ਪਿੰਡ ਵੱਲਾ, ਮੀਰਾਂਕੋਟ, ਬੁੱਤ, ਗੁਨੋਵਾਲ ਤੇ ਹਵੇਲੀਆਂ ਆਦਿ ਵਿੱਚ ਕਿਸਾਨਾਂ ਮਜਦੂਰਾਂ ਦੀਆਂ 36-36 ਮੈਂਬਰੀ ਨਵੀਆਂ ਕਮੇਟੀਆਂ ਦਾ ਗਠਨ ਜੋਨ ਪ੍ਰਧਾਨ ਕੰਵਲਜੀਤ ਸਿੰਘ, ਜੋਨ ਸਕੱਤਰ ਮਨਰਾਜ ਸਿੰਘ, ਜੋਨ ਪ੍ਰੈਸ ਸਕੱਤਰ ਰਵਿੰਦਰਬੀਰ ਸਿੰਘ ਵੱਲਾ, ਮੀਤ ਸਕੱਤਰ ਮੰਗਵਿੰਦਰ ਸਿੰਘ ਮੰਡਿਆਲਾ, ਮੀਤ ਪ੍ਰਧਾਨ ਫਤਿਹ ਸਿੰਘ ਬੁੱਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ‘ਚ ਜਥੇਬੰਦੀ ਦੀ ਅਗਵਾਈ ਹੇਠ ਲਾਮਬੰਦ ਹੋ ਰਹੇ ਹਨ।ਪਿੰਡਾਂ ਦੇ ਖਜ਼ਾਨਚੀਆਂ ਵਲੋ ਅੱਜ ਤੱਕ ਦਾ ਹਿਸਾਬ ਦਿੱਤਾ ਗਿਆ।
ਗੁਰਬਚਨ ਸਿੰਘ ਚੱਬਾ ਵਲੋਂ ਪਿੰਡ ਵਾਸੀਆਂ ਨੂੰ ਦਿੱਲੀ ਮੋਰਚੇ ਵਿੱਚ ਯੋਗਦਾਨ ਪਾਉਣ ਵਾਲੇ ਨੋਜਵਾਨ ਬਜੁਰਗਾਂ, ਬੀਬੀਆਂ, ਭੈਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਆਗੂਆਂ ਵਲੋਂ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਕਿਹਾ ਗਿਆ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਵੱਡੇ ਸੰਘਰਸ਼ਾਂ ਦੀ ਲੋੜ ਪਵੇਗੀ।ਉਨਾਂ ਨੇ ਸਰਕਾਰ ਵਲੋਂ ਝੋਨਾ ਲਾਉਣ ਦੀ ਐਲਾਨੀ ਤਰੀਕ 26 ਜੂਨ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਅਤੇ ਮੰਗ ਕੀਤੀ ਕਿ ਮੱਕੀ, ਮੂੰਗੀ, ਦਾਲਾਂ ਸਮੇਤ ਹੋਰ ਫ਼ਸਲਾਂ ਐਮ.ਐਸ.ਪੀ ‘ਤੇ ਖਰੀਦੀਆਂ ਜਾਣ, ਪੰਜਾਬ ਨੂੰ ਪੂਰਨ ਨਸ਼ਾ ਮੁਕਤ ਕੀਤਾ ਜਾਵੇ, ਝੋਨੇ ਦੀ ਲਵਾਈ ਤੋਂ ਪਹਿਲਾਂ ਨਹਿਰਾਂ, ਸੁਇਆਂ ਦੀ ਸਫਾਈ ਕਰਕੇ ਪਾਣੀ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …