ਸਮਰਾਲਾ, 16 ਮਈ (ਇੰਦਰਜੀਤ ਸਿੰਘ ਕੰਗ) – ਲੋਕ ਮੋਰਚਾ ਪੰਜਾਬ ਦੇ ਸੱਦੇ ’ਤੇ ਭਾਜਪਾ ਦੀ ਸਹਿ ’ਤੇ ਘੱਟਗਿਣਤੀ ਵਿਸ਼ੇਸ਼ ਤੌਰ ’ਤੇ ਮੁਸਲਿਮ ਭਾਈਚਾਰੇ ’ਤੇ ਫਿਰਕੂ ਫਾਸ਼ੀ ਹਮਲੇ ਖਿਲਾਫ਼ ਪਿੰਡ ਦੀਵਾਲਾ ਵਿਖੇ ਤਰਕ ਭਵਨ (ਲਾਇਬਰੇਰੀ) ’ਚ ਇਕ ਇਕੱਤਰਤਾ ਅਯੋਜਿਤ ਕੀਤੀ ਗਈ।ਜਿਸ ਵਿੱਚ ਲੋਕ ਮੋਰਚੇ ਦੇ ਮੈਂਬਰਾਂ ਤੋਂ ਇਲਾਵਾ ਜਨਤਕ ਜਮਹੂਰੀ ਆਗੂਆਂ, ਕਾਰਕੁੰਨਾਂ ਤੇ ਹੋਰ ਇਨਸਾਫ਼ ਤੇ ਜਮਹੂਰੀ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ।ਪ੍ਰਧਾਨਗੀ ਮੁੱਖ ਬੁਲਾਰੇ ਜਗਮੇਲ ਸਿੰਘ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਤੇ ਕੁਲਵੰਤ ਸਿੰਘ ਤਰਕ ਸਥਾਨਕ ਕਨਵੀਨਰ ਨੇ ਕੀਤੀ।ਸਟੇਜ਼ ਸੰਭਾਲਦੇ ਹੋਏ ਕੁਲਵੰਤ ਸਿੰਘ ਤਰਕ ਨੇ ਲੋਕ ਮੋਰਚਾ ਪੰਜਾਬ ਨੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਫਿਰਕੂ ਫਾਸ਼ੀ ਤਾਕਤਾਂ ਦਾ ਡਟ ਕੇ ਵਿਰੋਧ ਕਰਨ ਸਬੰਧੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੱਤੀ।ਮੁੱਖ ਬੁਲਾਰੇ ਜਗਮੇਲ ਸਿੰਘ ਨੇ ਸ਼ਾਮਲ ਲੋਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਾਕਮ ਧਰਮਾਂ, ਜਾਤਾਂ ਦੇ ਅਧਾਰ ’ਤੇ ਕਿਰਤੀ ਲੋਕਾਂ ’ਚ ਪਾੜੇ ਪਾ ਕੇ ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦੇ ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਪੁਲਿਸ ਜ਼ਬਰ, ਗਰੀਬੀ, ਅਨਪੜ੍ਹਤਾ ਆਦਿ ਤੋਂ ਹਟਾ ਕੇ ਆਪਣੇ ਸੁਆਰਥੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਦੀ ਭਾਈਚਾਰਕ, ਜਮਾਤੀ ਸਾਂਝ ਨੂੰ ਸੰਨ੍ਹ ਲਾ ਰਹੇ ਹਨ।ਉਹਨਾਂ ਨੇ ਦੱਸਿਆ ਕਿ ਗੁਜਰਾਤ, ਮੱਧ ਪ੍ਰਦੇਸ਼, ਦਿੱਲੀ ਤੇ ਹੋਰ ਥਾਵਾਂ ’ਤੇ ਘੱਟਗਿਣਤੀ ਲੋਕਾਂ ’ਤੇ ਹੋਏ ਹਿੰਸਕ ਹਮਲੇ ਤਾਜਾ ਉਦਾਹਰਨਾਂ ਹਨ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਇਸੇ ਤਰ੍ਹਾਂ ਲੋਕ ਵਿਰੋਧੀ ਫਾਸ਼ੀ ਤਾਕਤਾਂ ਵਲੋਂ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ।ਉਹਨਾਂ ਨੇ ਦੱਸਿਆ ਕਿ ਕਿਵੇਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਘੋਲ ਜਿਹੜਾ ਕਿ ਇਕ ਸਾਲ ਤੋਂ ਉਤੇ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਾਉਣ ਸਬੰਧੀ ਲੋਕਾਂ ਨੇ ਇਕਜੁੱਟ ਹੋ ਕੇ ਲੜਿਆ ਤੇ ਜਿੱਤਿਆ।
ਇਕੱਤਰਤਾ ਵਿੱਚ ਹਿੰਮਤ ਸਿੰਘ, ਜਗਤਾਰ ਸਿੰਘ, ਹੁਸ਼ਿਆਰ ਸਿੰਘ, ਰਜਿੰਦਰ ਸਿੰਘ, ਪ੍ਰੋ. ਕਲੇਰ, ਪ੍ਰੇਮ ਸਿੰਘ, ਰਣਧੀਰ ਸਿੰਘ, ਗੁਰਬਖ਼ਸ਼ੀਸ਼ ਸਿੰਘ, ਨਾਨਕ ਸਿੰਘ, ਤਰਸੇਮ ਲਾਲ, ਜਗਦੇਵ ਸਿੰਘ, ਡਾ. ਸੁਰਜੀਤ ਸਿੰਘ, ਜੁਵਰਾਜ ਸਿੰਘ, ਰਜਿੰਦਰ ਸਿੰਘ, ਸਾਧੂ ਸਿੰਘ ਪੰਜੇਟਾ, ਕੁਲਦੀਪ ਸਿੰਘ ਗਰੇਵਾਲ, ਮਲਕੀਤ ਸਿੰਘ, ਇਕਬਾਲ ਸਿੰਘ, ਲਾਲੀ (ਸਰਪੰਚ), ਦਲੀਪ ਸਿੰਘ, ਰਾਜਿੰਦਰ ਸਿੰਘ ਰੋਡਵੇਜ, ਸ਼ਮਸ਼ੇਰ ਸਿੰਘ, ਮੇਵਾ ਸਿੰਘ ਚੜੀ ਆਦਿ ਸ਼ਾਮਲ ਹੋਏ।ਅਖੀਰ ‘ਤੇ ਸਟੇਜ ਸਕੱਤਰ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …