Sunday, May 11, 2025
Breaking News

ਪੰਜਾਬੀ ਸਾਹਿਤ ਪ੍ਰੇਮੀਆਂ ‘ਚ ਸਦਾ ਜਿਊਂਦੇ ਰਹਿਣਗੇ ਡਾ. ਹਰਚੰਦ ਸਿੰਘ ਬੇਦੀ

ਵਿਸ਼ਵ ਕੋਸ਼ ਭਾਈ ਵੀਰ ਸਿੰਘ ਦੇ ਤਿੰਨ ਭਾਗ ਰਲੀਜ਼

ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਸਥਾਨਕ ਨਾਟਸ਼ਾਲਾ ਵਿਖੇ ਮਰਹੂਮ ਡਾ. ਹਰਚੰਦ ਸਿੰਘ ਬੇਦੀ ਵਲੋਂ ਰਚਿਤ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਸ੍ਰੀ ਆਨੰਦਪੁਰ ਸਾਹਿਬ ਵਲੋਂ ਪ੍ਰਕਾਸ਼ਿਤ, ਵਿਸ਼ਵਕੋਸ਼ ਭਾਈ ਵੀਰ ਸਿੰਘ ਦਾ ਰਲੀਜ਼ ਸਮਾਰੋਹ ਕੀਤਾ ਗਿਆ।ਇਹ ਵਿਸ਼ਵ ਕੋਸ਼ ਪੰਜਾਬੀ ਸਾਹਿਤ ਦੇ ਸਿਰਜਨਧਾਰਾ ਵਿੱਚ ਕਿਸੇ ਲੇਖਕ ਸਾਹਿਤਕਾਰ ਬਾਬਤ ਪਹਿਲਾ ਕੋਸ਼ ਹੈ। ਜਿਸ ਵਿੱਚ ਭਾਈ ਵੀਰ ਸਿੰਘ ਜੀ ਦੇ ਜੀਵਨ ਕਾਲ ਦੇ ਵੇਰਵਿਆਂ ਨੂੰ ਪੂਰਵ-ਕਾਲ ਤੋਂ ਸਮਕਾਲ ਤੇ ਸਮਕਾਲ ਤੋਂ ਉਤਰਕਾਲ ਤੱਕ ਉਨਾਂ ਦੁਆਰਾ ਅਤੇੇ ਉਨਾਂ ਉਪਰ ਹੋਏ ਕੰਮਾਂ ਦੇ ਵੇਰਵੇ ਵਿਸਥਾਰ ਸਹਿਤ ਦਰਜ਼ ਹਨ।ਇਹ ਕੋਸ਼ ਡਾ. ਹਰਚੰਦ ਸਿੰਘ ਬੇਦੀ ਦੀ 9 ਸਾਲ ਦੀ ਕਠਿਨ ਤਪੱਸਿਆ ਤੇ ਸਿਰੜ ਦਾ ਪ੍ਰਮਾਣ ਹੈ।ਢਾਈ ਹਜ਼ਾਰ ਪੰਨਿਆਂ ਦੇ ਇਸ ਕੋਸ਼ ਨੂੰ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
                   ਨਾਟ-ਸ਼ਾਲਾ ਸਾਹਮਣੇ ਖ਼ਾਲਸਾ ਕਾਲਜ ‘ਚ ਹੋਏ ਪ੍ਰਾਭਵਸਾਲੀ ਸਮਾਰੋਹ ਵਿੱਚ ਵਿਸ਼ਵ-ਕੋਸ਼ ਨੂੰ ਰਲੀਜ਼ ਕੀਤਾ ਗਿਆ।ਜਿਸ ਵਿੱਚ ਇਸ ਸਮਾਗਮ ਦੇ ਸਰਪ੍ਰਸਤ ਡਾ. ਡਾ. ਐਸ.ਪੀ ਸਿੰਘ ਤੇ ਪ੍ਰੋ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਮੁੱਖ ਮਹਿਮਾਨ ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਹਾਜ਼ਰ ਰਹੇੇ।ਮੁੱਖ ਭਾਸ਼ਣ ਡਾ. ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਖ਼ਾਲਸਾ ਕਾਲਜ ਨੇ ਪੇਸ਼ ਕੀਤਾ।ਉਨਾਂ ਕਿਹਾ ਕਿ ਸਾਹਿਤ ਖੇਤਰ ਵਿੱਚ ਡਾ. ਬੇਦੀ ਨੇ ਹਰ ਪੱਖੋਂ ਪਹਿਲ ਕੀਤੀ ਮੁਲਾਕਾਤਾਂ ਦੀ ਪਹਿਲੀ ਪੁਸਤਕ ਗੁਫ਼ਤਗੂ 1884 ਵਿੱਚ ਅਤੇ ਪਰਵਾਸੀ ਪੰਜਾਬੀ ਸਾਹਿਤ ਦੇ 1੦ ਕੋਸ਼ਾਂ ਦੀ ਸਿਰਜਣਾ ਕੀਤੀ।ਵਿਸ਼ਵ-ਕੋਸ਼ ਉਹ ਵੀ ਕਿਸੇ ਸਾਹਿਤਕਾਰ ਸਬੰਧੀ ਇਸ ਕਰਕੇ ਬੇਦੀ ਦੀ ਹਿੰਮਤ ਤੇ ਜਜ਼ਬੇ ਦੀ ਦਾਦ ਦੇਣੀ ਬਣਦੀ ਹੈ।ਡਾ. ਬੇਦੀ ਨੇ 7੦ ਪੁਸਤਕਾਂ ਦੀ ਸਿਰਜਨਾ ਕਰਕੇ ਪੰਜਾਬੀ ਸਾਹਿਤ ਦੀ ਅਮੀਰ ਪ੍ਰੰਪਰਾ ਨੂੰ ਹੋਰ ਵੀ ਅਮੀਰੀ ਬਖ਼ਸ਼ੀ ਜਿਸ ਦੀ ਚਰਚਾ ਸਾਹਿਤਕ ਸਫਾਂ ਵਿੱਚ ਨਿਰੰਤਰ ਹੁੰਦੀ ਰਹੇਗੀ।ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਡਾ. ਬੇਦੀ ਦੀ ਇਸ ਸਾਹਿਤਕ ਪ੍ਰਾਪਤੀ ਨੂੰ ਸਦਾ ਯਾਦ ਰੱਖਿਆ ਜਾਵੇਗਾ, ਕਿਉਂਕਿ ਅਜਿਹੇ ਵੱਡੇ ਕੰਮ ਵੱਡੇ ਇਨਸਾਨ ਹੀ ਕਰ ਸਕਦੇ ਹਨ।ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ.ਸੀ ਡਾ. ਡਾ. ਐਸ.ਪੀ ਸਿੰਘ ਨੇ ਬੋਲਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਡਾ. ਬੇਦੀ ਮੇਰਾ ਵਿਦਿਆਰਥੀ ਸੀ।ਉਸ ਦੀ ਪਰਵਾਸੀ ਸਾਹਿਤ ਨੂੰ ਇੱਕ ਅਨੁਸਾਸ਼ਨ ਵਜੋਂ ਸਥਾਪਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ।ਭਾਈ ਵੀਰ ਸਿੰਘ ਬਾਰੇ ਕੀਤਾ ਗਿਆ ਇਹ ਕਾਰਜ ਹਮੇਸ਼ਾ ਯਾਦ ਕੀਤਾ ਜਾਵੇਗਾ।
                       ਪ੍ਰੋ.  ਜਸਪਾਲ ਸਿੰਘ ਸੰਧੂ ਨੇ ਡਾ. ਬੇਦੀ ਦੀ ਘਾਲ ਨੂੰ ਦਿਲ ਦੀਆਂ ਗਹਿਰਾਈਆਂ ਵਿਚੋਂ ਸਿਜ਼ਦਾ ਕੀਤਾ।ਇਸ ਮੌਕੇ ਡਾ. ਹਰਚੰਦ ਸਿੰਘ ਬੇਦੀ ਦੇ ਨਿਕਟਵਰਤੀ ਡਾ. ਗੁਰਉਪਦੇਸ਼ ਸਿੰਘ, ਕਰਨਲ ਸੰਤੋਖ ਸਿੰਘ ਭੱਟੀ, ਡਾ. ਇੰਦਰਾ ਵਿਰਕ ਅਤੇ ਉਨ੍ਹਾਂ ਦੀ ਵਿਦਿਆਰਥਣ ਡਾ. ਤਜਿੰਦਰ ਕੌਰ ਨੇ ਭਾਵਪੂਰਤ ਤਰੀਕੇ ਨਾਲ ਯਾਦ ਕੀਤਾ ਗਿਆ।ਸਮਾਗਮ ਦੀ ਅਰੰਭਤਾ ‘ਤੇ ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋ:ਗੁ:ਪ੍ਰ: ਕਮੇਟੀ ਨੇ ਹਾਜ਼ਰੀਨ ਨੂੰ ‘ਜੀ ਅਇਆ’ ਕਿਹਾ ਤੇ ਸਮਾਗਮ ਚ’ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਸ਼ਬਦਾ ਚ’ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਕੰਵਲਜੀਤ ਸਿੰਘ ਬੱਲ ਅਤੇ ਸਮਾਪਤੀ ਤੇ ਧੰਨਵਾਦ ਡਾ. ਗੁਰਬੀਰ ਸਿੰਘ ਬਰਾੜ ਵਲੋਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਡਾ. ਬੇਦੀ ਯਾਦਗਾਰੀ ਕਮੇਟੀ ਵਲੋਂ ਹਰ ਸਾਲ ਸਮਾਗਮ ਕੀਤਾ ਜਾਵੇਗਾ।ਜਿਸ ਵਿਚ ਡਾ. ਹਰਚੰਦ ਸਿੰਘ ਬੇਦੀ ਨਾਲ ਦੋ ਵਿਸ਼ੇਸ਼ ਵਿਦਵਾਨ ਸਨਮਾਨਿਤ ਹੋਣਗੇ।ਵਿਸ਼ੇਸ਼ ਮਹਿਮਾਨਾਂ ਨੂੰ ਡਾ. ਬੇਦੀ ਯਾਦਗਾਰੀ ਕਮੇਟੀ ਵਲੋਂ ਯਾਦਗਾਰੀ ਸਨਮਾਨ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।
                  ਇਸ ਮੌਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਰਦਾਰਨੀ ਸਤਵੰਤ ਕੌਰ ਬੇਦੀ, ਹਰਨੂਰ ਬੇਦੀ, ਅੰਬਰਮੀਤ ਬੇਦੀ, ਹਰਕੇਵਲ ਸਿੰਘ ਬੇਦੀ, ਡਾ. ਨਵਤੇਜ ਸਿੰਘ ਬੇਦੀ, ਜੋਗਿੰਦਰ ਪਾਲ ਸਿੰਘ ਕੁੰਦਰਾ, ਰੁਪਿੰਦਰ ਸਿੰਘ ਬੇਦੀ, ਸਮੂਹ ਬੇਦੀ ਪਰਿਵਾਰ ਅਤੇ ਡਾ. ਸੁਖਬੀਰ ਕੌਰ ਮਾਹਲ ਆਨਰੇਰੀ ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ ਸਥਾਨ, ਡਾ. ਰਮਿੰਦਰ ਕੌਰ ਸਾਬਕਾ ਮੁੱਖੀ ਅਤੇ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਮਨਜਿੰਦਰ ਸਿੰਘ ਮੁੱਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਹਰਿੰਦਰ ਕੌਰ ਸੋਹਲ, ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋਫ਼ੈਸਰ ਨਿਰਮਲ ਸਿੰਘ ਰੰਧਾਵਾ, ਦੀਪ ਦਵਿੰਦਰ, ਦੀਪ ਜਗਦੀਪ, ਪ੍ਰੋ. ਸਰਚਾਂਦ ਸਿੰਘ, ਡਾ. ਆਇਆ ਸਿੰਘ, ਡਾ. ਸੁਖਬੀਰ ਸਿੰਘ, ਡਾ. ਨਿਰੰਕਾਰ ਸਿੰਘ ਨੇਕੀ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਪਰਮਜੀਤ ਸਿੰਘ, ਡਾ. ਸੁਖਵਿੰਦਰ ਕੌਰ ਅੰਮ੍ਰਿਤ, ਡਾ. ਰੁਪਿੰਦਰ ਕੌਰ, ਡਾ. ਹਰਜੀਤ ਕੌਰ, ਤਜਿੰਦਰ ਪਾਲ ਸਿੰਘ ਰਵੀ ਤੇ ਮੋਹਿਤ ਸਹਦੇਵ ਆਦਿ ਹਾਜ਼ਰ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …