Sunday, May 19, 2024

‘ਵਿਸ਼ਵ ਨੋ ਤੰਬਾਕੂ ਦਿਵਸ’ ‘ਤੇ ਤੰਬਾਕੂ ਦੀ ਵਰਤੋਂ ਰੋਕਣ ਲਈ ਕਰਵਾਏ ਜਾਗਰੂਕਤਾ ਪ੍ਰੋਗਰਾਮ

ਮਨੁੱਖੀ ਸਿਹਤ ਲਈ ਜਾਨਲੇਵਾ ਹੈ ਤੰਬਾਕੂ – ਡਾ. ਸਤਿੰਦਰ ਕੌਰ

ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਕੌਹਰੀਆਂ ਵਿਖੇ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਕਰਵਾਏ ਗਏ।ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਪੌਦੇ ਤਕਸੀਮ ਕੀਤੇ ਗਏ।ਡਾ. ਸਤਿੰਦਰ ਕੌਰ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਜਨਤਕ ਸਿਹਤ ਲਈ ਪੂਰੀ ਦੁਨੀਆਂ ਲਈ ਇੱਕ ਵੱਡਾ ਖ਼ਤਰਾ ਹੈ।ਤੰਬਾਕੂਨੋਸ਼ੀ ਕਰਨ ਵਾਲੇ ਜਿਥੇ ਖੁਦ ਮਾਰੂ ਬਿਮਾਰੀਆਂ ਅਤੇ ਜਲਦੀ ਮੌਤ ਦਾ ਸ਼ਿਕਾਰ ਹੁੰਦੇ ਹਨ, ਉਥੇ ਹੀ ਉਹਨਾਂ ਵਿੱਚ ਜਨਤਕ ਥਾਵਾਂ ‘ਤੇ ਥੁੱਕਣ ਦੀ ਪ੍ਰਵਿਰਤੀ ਆਮ ਹੁੰਦੀ ਹੈ ਜਿਸ ਨਾਲ ਕੋਵਿਡ-19 ਲਾਗ ਦੀਆਂ ਵਰਗੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਦੇ ਜੋਖਮ ਹੋਰ ਵਧ ਜਾਂਦੇ ਹਨ।ਉਨ੍ਹਾਂ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ `ਤੇ ਤੰਬਾਕੂ ਦੀ ਵਰਤੋਂ ਜਾਂ ਥੁੱਕਣ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨੂੰ ਪਾਬੰਦੀਸ਼ੁਦਾ ਕਰਾਰ ਦਿੱਤਾ ਗਿਆ ਹੈ।
                  ਇਸ ਮੌਕੇ ਜਰਨੈਲ ਸਿੰਘ ਮਲਟੀਪਰਪਜ ਸੁਪਰਵਾਈਜ਼ਰ, ਹਰਭਜਨ ਸਿੰਘ, ਪ੍ਰਿੰਸੀਪਲ ਜਗਦੀਸ਼ ਕੌਰ, ਲੈਕਚਰਾਰ ਪਰਮਿੰਦਰ ਲੌਂਗੋਵਾਲ ਤੋਂ ਇਲਾਵਾ ਸਮੂਹ ਸਟਾਫ਼ ਮੈੰਬਰ ਮੌਜ਼ੂਦ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …