Sunday, May 19, 2024

ਹੁਣ ਤੱਕ ਅੰਮ੍ਰਿਤਸਰ ‘ਚ 632891 ਐਮ.ਟੀ. ਕਣਕ ਦੀ ਹੋਈ ਖਰੀਦ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਰਬੀ ਸੀਜ਼ਨ 2022-23 ਦੌਰਾਨ ਜ਼ਿਲ੍ਹਾ ਦੀਆਂ 56 ਮੰਡੀਆਂ ਵਿੱਚ ਕਿਸਾਨ ਭਰਾਵਾਂ ਵਲੋਂ ਲਿਆਂਦੀ ਗਈ ਕੁੱਲ 632891 ਐਮ.ਟੀ ਕਣਕ ਦੀ 100 ਫੀਸਦੀ ਖਰੀਦ ਹੋ ਚੁੱਕੀ ਹੈ ਅਤੇ ਇਸ ਖਰੀਦੀ ਕਣਕ ਦੀ 100 ਫੀਸਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।ਆਮਦ/ਖਰੀਦ ਹੋਈ 632891 ਐਮ.ਟੀ ਕਣਕ ਵਿਚੋਂ 141472 ਐਮ.ਟੀ ਕਣਕ ਪਨਗਰੇਨ, 124869 ਐਮ.ਟੀ ਕਣਕ ਮਾਰਕਫੈਡ, 107200 ਐਮ.ਟੀ ਕਣਕ ਪਨਸਪ, 72244 ਐਮ.ਟੀ. ਕਣਕ ਵੇਅਰ ਹਾਊਸ ਅਤੇ 70204 ਐਮ.ਟੀ. ਕਣਕ ਐਫ.ਸੀ.ਆਈ. ਦੁਆਰਾ ਖਰੀਦੀ ਗਈ, ਜਦਕਿ 116902 ਐਮ.ਟੀ ਕਣਕ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦੀ ਗਈ।ਸਮੂਹ ਖ੍ਰੀਦ ਏਜੰਸੀਆਂ ਵਲੋਂ ਇਸ ਕਣਕ ਦੀ ਬਣਦੀ 1033 ਕਰੋੜ ਰੁਪੈ ਦੀ ਅਦਾਇਗੀ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਕਰ ਦਿੱਤੀ ਗਈ ਹੈ ।
              ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸਾਰੇ ਸੀਜ਼ਨ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਮੰਡੀ ਅਫਸਰ, ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਵਲੋਂ ਕਣਕ ਦੀ ਖਰੀਦ ਲਈ ਤਾਇਨਾਤ ਕੀਤੇ ਸਟਾਫ ਅਤੇ ਹੋਰ ਫੀਲਡ ਅਮਲੇ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਣਕ ਦੀ ਮੰਡੀਆਂ ਵਿੱਚ ਆਮਦ ਤੋਂ ਲੈ ਕੇ ਲਿਫ਼ਟਿੰਗ ਤੱਕ ਦਾ ਕੰਮ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਾਇਆ ਗਿਆ।
                 ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਅੰਮ੍ਰਿਤਸਰ, ਅਮਨਦੀਪ ਸਿੰਘ, ਜ਼ਿਲ੍ਹਾ ਮੰਡੀ ਅਫਸਰ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੈਨੇਜਰ ਮਾਰਕਫੈਡ, ਗੁਰਵਿੰਦਰ ਸਿੰਘ ਜ਼ਿਲ੍ਹਾ ਮੈਨੇਜਰ ਪਨਸਪ, ਗਗਨਦੀਪ ਸਿੰਘ ਜ਼ਿਲ੍ਹਾ ਮੈਨੇਜਰ ਪੰਜਾਬ ਸਟੇਟ ਵੇਅਰ ਹਾਊਸਿੰਗ ਅਤੇ ਪ੍ਰਵੀਨ ਰਾਘਵਨ ਜ਼ਿਲ੍ਹਾ ਮੈਨੇਜਰ ਐਫ.ਸੀ.ਆਈ ਹਾਜ਼ਰ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …