ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਚਾਹਲ ਅਤੇ ਸਰਪ੍ਰਸਤ ਪ੍ਰਿੰ. ਕੁਲਵੰਤ ਸਿੰਘ ਅਣਖੀ ਵਲੋਂ ਬੀਤੇ ਦਿਨੀ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਪੁੱਜੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮੰਗ ਪੱਤਰ ਸੌਂਪਿਆ।ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਦੱਸਿਆ ਹੈ ਕਿ ਮੰਗ ਪੱਤਰ ਪੜ੍ਹ ਕੇ ਉਨ੍ਹਾਂ ਮੱਥੇ ਨਾਲ ਛੁਹਾ ਕੇ ਆਪਣੀ ਜੇਬ ਵਿੱਚ ਪਾ ਲਿਆ।ਬਾਅਦ ਵਿੱਚ ਲੰਗਰ ਛਕਦੇ ਵਕ਼ਤ ਉਨ੍ਹਾਂ ਨੂੰ ਮੰਚ ਵਲੋਂ ਇੱਕ ਹੋਰ ਬੇਨਤੀ ਕੀਤੀ ਗਈ ਕਿ ਜੇ ਸਰਕਾਰੀ ਨਿਯਮ ਇਜਾਜ਼ਤ ਦੇਣ ਤਾਂ ਕਾਹਨ ਸਿੰਘ ਪੰਨੂ ਨੂੰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਚੇਅਰਮੈਨ ਨਿਯੁੱਕਤ ਕਰ ਦਿੱਤਾ ਜਾਵੇ।ਸਪੀਕਰ ਸੰਧਵਾਂ ਨੇ ਇਸ ‘ਤੇ ਕਿਹਾ ਕਿ ਤੁਸੀਂ ਇਸ ਨਿਯੁੱਕਤੀ ਸਬੰਧੀ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਲਿੱਖ ਕੇ ਉਸ ਦੀ ਕਾਪੀ ਉਨਾਂ ਨੂੰ ਵੀ ਭੇਜ ਦਿਓ, ਤਾਂ ਇਸ ਸਬੰਧੀ ਉਹ ਗੱਲ ਕਰ ਸਕਦੇ ਹਨ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …