ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਸਥਾਨਕ ਤਾਜ ਹੋਟਲ ਵਿਖੇ 17ਵੀਂ ਲੋਕ ਸਭਾ ਦੇ ਸੰਸਦ ਮੈਂਬਰਾਂ ਦੀ ਸੰਯੁਕਤ ਕਮੇਟੀ ਜਿਸ ਦੇ ਚੇਅਰਪਰਸਨ ਡਾ. ਸਤਿਆਪਾਲ ਸਿੰਘ ਸਨ ਨੇ ਆਫਿਸ ਆਫ਼ ਪ੍ਰੋਫਿਟ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਕਮੇਟੀ ਵਿੱਚ ਬਹਿਨਣ ਬੈਨੀ ਸੰਸਦ ਮੈਂਬਰ ਲੋਕ ਸਭਾ, ਵਿਜੈ ਕੁਮਾਰ ਹੰਸਬੈਕ ਸੰਸਦ ਮੈਂਬਰ ਲੋਕ ਸਭਾ, ਸ਼ਾਮ ਸਿੰਘ ਯਾਦਵ ਸੰਸਦ ਮੈਂਬਰ ਲੋਕ ਸਭਾ, ਮਹੇਸ਼ ਖੁਦਾਰ ਮੈਂਬਰ ਰਾਜ ਸਭਾ, ਮਿਸ ਡੋਲਾ ਸੇਨ ਮੈਂਬਰ ਰਾਜ ਸਭਾ, ਸੁੰਦਰ ਪ੍ਰਸ਼ਾਦ ਡਾਇਰੈਕਟਰ, ਕ੍ਰਿਸ਼ਨ ਮੋਹਨ ਆਰਿਆ ਸਹਾਇਕ ਲੀਗਲ ਅਡਵਾਇਜ਼ਰ ਆਦਿ ਨਾਲ ਹਾਜ਼ਰ ਸਨ।ਇਸ ਮੌਕੇ ਡਾ. ਸਤਿਆਪਾਲ ਸਿੰਘ ਚੇਅਰਪਰਸਨ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਆਫਿਸ ਪ੍ਰੋਫਿਟ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਧਿਕਾਰੀਆਂ ਕੋਲੋਂ ਵੀ ਆਫਿਸ ਪ੍ਰੋਫਿਟ ਸਬੰਧੀ ਜਾਣਕਾਰੀ ਲਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …