ਅੰਮ੍ਰਿਤਸਰ, 26 ਜੂਨ (ਜਗਦੀਪ ਸਿੰਘ ਸੱਗੂ) – ਭਾਰਤੀ ਫੌਜ `ਆਜ਼ਾਦੀ ਕਾ ਅੰਮ੍ਰਿਤ ਮਹੋਤਸਵ` ਦੇ ਜਸ਼ਨਾਂ ਦੇ ਹਿੱਸੇ ਵਜੋਂ ਭਾਰਤ ਦੀ ਆਜ਼ਾਦੀ ਦੇ 75 ਸ਼ਾਨਦਾਰ ਸਾਲਾਂ ਨੂੰ ਮਨਾਉਣ ਲਈ ਅਮੀਆ ਦਾਬਲੀ ਦੇ ਸਹਿਯੋਗ ਨਾਲ ਏਕਮ ਸਤਿ ਐਕੋਸਟਿਕ ਐਨਰਜੀ ਬੈਂਡ ਸੰਗੀਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।ਇਸ ਪਹਿਲਕਦਮੀ ਦੌਰਾਨ, ਬੈਂਡ `ਏਕਮ ਸਤਿ` ਦੁਆਰਾ ਇਸ ਉਦੇਸ਼ ਲਈ ਪੂਰੇ ਭਾਰਤ ਦੇ ਵੱਖ-ਵੱਖ ਮਿਲਟਰੀ ਸਟੇਸ਼ਨਾਂ `ਤੇ 75 ਸਮਰਪਿਤ ਬੈਂਡ ਸਮਾਰੋਹ ਹੋਣਗੇ।ਅੰਮ੍ਰਿਤਸਰ ਮਿਲਟਰੀ ਸਟੇਸ਼ਨ ਵਿਖੇ ਅੱਜ ਏਕਮ ਸਤਿ ਬੈਂਡ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਮੁੱਖ ਮਹਿਮਾਨ ਜਨਰਲ ਅਫਸਰ ਕਮਾਂਡਿੰਗ ਪੈਂਥਰ ਡਿਵੀਜ਼ਨ ਦੇ ਨਾਲ-ਨਾਲ ਉਘੇ ਸਿਵਲ ਅਤੇ ਫੌਜੀ ਪਤਵੰਤਿਆਂ ਦੇ ਨਾਲ-ਨਾਲ ਸੈਨਿਕਾਂ ਦੇ ਪਰਿਵਾਰਾਂ ਨੇ ਸੰਗੀਤ ਸਮਾਰੋਹ ਦਾ ਆਨੰਦ ਮਾਣਿਆ।ਪ੍ਰਦਰਸ਼ਨ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ 1100 ਦਰਸ਼ਕਾਂ ਨੂੰ ਆਕਰਸ਼ਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …