ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸੀਡ ਪੈਸਟੀਸਾਈਡਜ਼ ਐਂਡ ਫਰਟੇਲਾਈਜ਼ਰ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਬਲਵਿੰਦਰ ਬਿੱਲਾ ਵਲੋਂ ਮੀਟਿੰਗ ਕਰਕੇ ਡੀਲਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਪ੍ਰਧਾਨ ਬਿੱਲਾ ਨੇ ਦੱਸਿਆ ਕਿ ਡੀਲਰਾਂ ਵਲੋਂ ਖੇਤੀਬਾੜੀ ਵਿਭਾਗ ਵਿੱਚ ਆਨਲਾਈਨ ਪੇਮੈਂਟ ਕਰਵਾ ਦਿੱਤੀ ਗਈ ਹੈ, ਪਰ ਡਿਪਾਰਟਮੈਂਟ ਵਲੋਂ ਲਾਈਸੈਂਸ ਜਾਰੀ ਨਾ ਹੋਣ ਕਰਕੇ ਆਈ.ਡੀ ਨਹੀ ਬਣ ਰਹੀ।ਜਿਸ ਕਰਕੇ ਸਬਸਿਡੀ ਵਾਲੀ ਮਸ਼ੀਨ ਜਾਰੀ ਨਹੀਂ ਹੋ ਸਕਦੀ। ਦੁਕਾਨਦਾਰਾਂ ਅਤੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।ਪ੍ਰਧਾਨ ਬਿੱਲਾ ਨੇ ਕਿਹਾ ਖੇਤੀ ਦਾ ਸੀਜ਼ਨ ਹੋਣ ਕਰਕੇ ਸਰਕਾਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕਰੇ।
ਇਸ ਮੌਕੇ ਵਿਸ਼ਾਲ ਅਗਰਵਾਲ, ਵੈਸ਼ਨੂੰ ਢੀਂਗਰਾ, ਸੱਤਪਾਲ ਗਾਂਧੀ, ਰੂਪ ਲਾਲ, ਬਾਵਾ ਮਹਾਜਨ, ਬਾਵਾ ਕਪੂਰ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …