Saturday, July 5, 2025
Breaking News

ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ – ਡੀ.ਸੀ.ਪੀ ਭੰਡਾਲ

ਬਾਬਾ ਮੀਰ ਸ਼ਾਹ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ

ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਮਜੀਠਾ ਰੋਡ ਸਥਿਤ ਹਜ਼ਰਤ ਪੀਰ ਬਾਬਾ ਮੀਰ ਸ਼ਾਹ ਜੀ ਦਾ ਸਲਾਨਾ ਮੇਲਾ ਕਮੇਟੀ ਦੇ ਪ੍ਰਧਾਨ ਰਾਮਪਾਲ ਸ਼ਰਮਾ, ਮੁਖ ਸੇਵਾਦਾਰ ਨਰਿੰਦਰ ਟੀਨੂੰ ਦੀ ਦੇਖ-ਰੇਖ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ।ਵਿਸ਼ੇਸ਼ ਤੌਰ ‘ਤੇ ਪਹੁੰਚੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਭਾਰਤ ਹੀ ਅਜਿਹਾ ਦੇਸ਼ ਹੈ ਜਿਥੇ ਅਸੀਂ ਹਰ ਧਰਮ ਦਾ ਦਿਨ ਤਿਉਹਾਰ ਆਪਸ ਵਿਚ ਮਿਲ ਕੇ ਮਨਾਉਂਦੇ ਹਾਂ।ਕਮੇਟੀ ਮੈਂਬਰਾਂ ਰਾਮਪਾਲ ਸ਼ਰਮਾ, ਨਰਿੰਦਰ ਟੀਨੂੰ ਅਤੇ ਹੋਰਨਾਂ ਵਲੋਂ ਡੀ.ਸੀ.ਪੀ ਭੰਡਾਲ, ਜੀ.ਆਰ.ਪੀ ਥਾਣਾ ਇੰਚਾਰਜ਼ ਧਰਮਿੰਦਰ ਕਲਿਆਣ, ਰੀਡਰ ਕੰਵਲਜੀਤ ਸਿੰਘ ਮੱਲ੍ਹੀ, ਕੰਵਲਜੀਤ ਸਿੰਘ ਵਾਲੀਆ ਅਤੇ ਹੋਰ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
                 ਇਸ ਮੌਕੇ ਵਾਇਸ ਪ੍ਰਧਾਨ ਕੁਲਵੰਤ ਸਿੰਘ, ਗੁਰਮੀਤ ਸਿੰਘ, ਕਿਸ਼ੋਰ ਕੁਮਾਰ, ਸੁਰਿੰਦਰ ਬਿੱਲਾ, ਕੇਵਲ ਕ੍ਰਿਸ਼ਨ, ਚੇਤਨ ਸ਼ਰਮਾ, ਬਾਬਾ ਕਾਮਰੇਡ, ਬਾਬਾ ਜੋਗਿੰਦਰ, ਰਵਿੰਦਰ ਸੁਲਤਾਨਵਿੰਡ, ਵਰਿੰਦਰ ਕਾਲਾ ਆਦਿ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …