Monday, October 7, 2024

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਿੰਗਲ ਯੂਜ਼ ਪਲਾਸਟਿਕ ‘ਤੇ ਰੋਕ

ਕਪੂਰਥਲਾ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਲੋਂ ਜਾਰੀ ਹੁਕਮ ਅਨੁਸਾਰ ਸ਼ਹਿਰ ਦੀ ਸਾਫ ਸਫਾਈ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਤੇ ਕੂੜੇ ਦੇ ਵਧ ਰਹੇ ਢੇਰ ਦੇ ਦੂਸ਼ਿਤ ਪ੍ਰਭਾਵਾਂ ਨੂੰ ਰੋਕਣ ਦੇ ਲਈ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਡਿਸਪੋਜ਼ਲ/ਪਲਾਸਟਿਕ ‘ਤੇ 1 ਜੁਲਾਈ 2022 ਤੋਂ ਰੋਕ ਲਗਾ ਦਿੱਤੀ ਗਈ ਹੈ।
              ਨਗਰ ਨਿਗਮ ਕਪੂਰਥਲਾ ਦੇ ਜੁਆਇੰਟ ਕਮਿਸ਼ਨਰ ਮਿਸ ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਿੰਗਲ ਯੂਜ਼ ਪਲਾਸਟਿਕ ਦਾ ਸਮਾਨ ਵੇਚਣ/ਖਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਸਖਤ ਮਨਾਹੀ ਕੀਤੀ ਗਈ ਹੈ।ਪਲਾਸਟਿਕ ਤੋਂ ਵੱਖ-ਵੱਖ ਬਣੇ ਸਾਮਾਨ ਗੁਬਾਰੇ, ਝੰਡੇ, ਆਇਸ ਕਰੀਮ ਸਟਿਕ, ਪਲਾਸਟਿਕ/ਥਰਮੋਕੋਲ ਦੇ ਫੁੱਲਾਂ ਵਾਲੀ ਸਜਾਵਟ, ਪਲੇਟ, ਕੱਪ, ਗਲਾਸ, ਕਾਂਟੇ, ਚਮਚ ਅਤੇ ਹੋਰ ਪਲਾਸਟਿਕ ਦੀਆ ਚੀਜ਼ਾਂ ਦੀ ਵਰਤੋਂ ‘ਤੇ ਸਰਕਾਰ ਵਲੋਂ ਪਾਬੰਦੀ ਲਗਾ ਦਿੱਤੀ ਗਈ ਹੈ।
                  ਉਹਨਾ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਵਾਤਾਵਰਨ ਸੁਰੱਖਿਆ ਐਕਟ 1966 ਦੇ ਤਹਿਤ ਅਤੇ ਸੈਨੀਟੇਸ਼ਨ ਬਾਇਲਾਜ਼ 2020 ਦੇ ਤਹਿਤ ਸਾਮਾਨ ਜਬਤ ਕਰਨ ਤੋਂ ਇਲਾਵਾ ਚਲਾਨ ਵੀ ਕੱਟਿਆ ਜਾਵੇਗਾ।ਉਹਨਾ ਦੱਸਿਆ ਕਿ ਇਸ ਨਾਲ ਸਾਫ-ਸਫਾਈ ਦੀ ਵਿਵੱਸਥਾ ਅਤੇ ਵਾਤਾਵਰਣ ਵਿਚ ਕਾਫੀ ਸੁਧਾਰ ਆਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦਾ ਸਾਥ ਦੇ ਕੇ ਵਾਤਾਵਰਣ ਸੁਧਾਰ ਵਿਚ ਆਪਣਾ ਯੋਗਦਾਨ ਪਾਉਣ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …