ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਸਤੰਬਰ 2022 ਵਿੱਚ ਜਿਲ੍ਹਾ ਅੰਮ੍ਰਿਤਸਰ ਦੀ ਭਰਤੀ ਆ ਰਹੀ ਹੈ।ਚਾਹਵਾਨ ਯੁਥਕਾਂ ਲਈ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਲਈ ਫਿਜ਼ਜੀਕਲ ਟੈਸਟ ਦੀ ਤਿਆਰੀ ਸ਼ੁਰੂ ਹੈ।ਇਹ ਜਾਣਕਾਰੀ ਦੇਂਦਿਆਂ ਕੈਂਪ ਇੰਚਾਰਜ਼ ਸ਼ਿਵ ਕੁਮਾਰ ਨੇ ਦੱਸਿਆ ਕਿ ਚਾਹਵਾਨ ਲੜਕੇ ਟਰੇਨਿੰਗ ਲੈਣ ਲਈ 6 ਤੋਂ 9 ਜੁਲਾਈ 2022 ਤੱਕ ਸਵੇਰੇ 09.00 ਵਜੇ ਤੋਂ 12.00 ਵਜੇ ਤੱਕ ਸੀ-ਪਾਈਟ ਕੈਂਪ ਖੋਹ ਕਾਂਜਲਾ ਨੇੜੇ ਮਾਡਰਨ ਜੇਲ ਕਪੂਰਥਲਾਂ ਵਿਖੇ ਆ ਕੇ ਆਪਣੀ ਰਜਿਸਟਰੇਸਨ ਕਰਵਾ ਸਕਦੇ ਹਨ।ਉਨਾਂ ਕਿਹਾ ਕਿ ਯੁਵਕ ਆਪਣੇ ਨਾਲ ਦਸਵੀਂ ਕਲਾਸ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ ਫੋਟੋ, ਜਾਤੀ ਅਤੇ ਪੰਜਾਬ ਦੇ ਵਸਨੀਕ ਦਾ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਆਉਣ।ਟਰੇਨਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇਗਾ।ਯੁਵਕਾਂ ਦੀ ਟਰੇਨਿੰਗ 1 ਜੁਲਾਈ 2022 ਤੋਂ ਸ਼ੁਰੂ ਹੋ ਚੁੱਕੀ ਹੈ ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …