ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਨਿਰੰਤਰਤਾ ਵਿਚ ਨੌਜਵਾਨਾਂ ‘ਚ ਖੁਨ-ਦਾਨ ਬਾਰੇ ਜਾਗਰੂਕਤਾ ਲਿਆਉਣ ਲਈ ਸਹੁੰ ਚੁੱਕੀ ਗਈ।ਵਲੰਟੀਅਰਾਂ ਨੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਥੀਆਂ ਅਤੇ ਲੋਕਾਂ ‘ਚ ਸਵੈ-ਇੱਛਤ ਖੂਨਦਾਨ ਦੀ ਜ਼ਰੂਰਤ ਬਾਰੇ ਜਾਗਰੂਕਤਾ ਲਿਆਉਣ ਲਈ ਸਹੁੰ ਚੁੱਕੀ।ਉਹਨਾਂ ਨੇ ਕਿਸੇ ਵੀ ਲਾਲਚ, ਜਾਤ ਅਤੇ ਧਰਮ ਵਿਤਕਰੇ ਤੋਂ ਬਿਨਾਂ ਆਪਣੇ ਖਰਚੇ ‘ਤੇ ਖੁਨਦਾਨ ਕਰਨ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ ਤਾਕਿ ਖੂਨ ਦੀ ਕਮੀ ਕਾਰਣ ਆਲੇ-ਦੁਆਲੇ ‘ਚ ਕਿਸੇ ਦੀ ਵੀ ਜਾਨ ਨਾ ਜਾਵੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਵਲੰਟੀਅਰਾਂ ਅਤੇ ਸਟਾਫ ਮੈਂਬਰਾਂ ਨੂੰ ਖੂਨਦਾਨ ਲਈ ਉਤਸ਼ਾਹਿਤ ਕੀਤਾ ਅਤੇ ਨੈਸ਼ਨਲ ਬਲੱਡ ਟਰਾਂਸਫੀਊਜ਼ਨ ਸਰਵਿਸਿਜ਼, ਬਲੱਡ ਡੋਨਰ ਸੰਸਥਾਵਾਂ ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਸਮਰਥਨ ਦੇਣ ਲਈ ਕਿਹਾ।ਬਲੱਡ ਡੋਨਰ ਪ੍ਰੋਗਰਾਮਾਂ ਦਾ ਸਵੈ-ਇੱਛਤ ਵਿਸਤਾਰ ਕਰਕੇ ਵਰਲਡ ਬਲੱਡ ਡੋਨਰ ਡੇਅ 2022 “ਖੂਨ-ਦਾਨ ਏਕਤਾ ਦਾ ਇਕ ਕੰਮ ਹੈ, ਸ਼ਾਮਲ ਹੋਵੋ ਅਤੇ ਜੀਵਨ ਬਚਾਓ” ਦਾ ਥੀਮ ਪ੍ਰਾਪਤ ਕਰਨ ਦੀ ਵੀ ਗੱਲ ਕੀਤੀ।
ਇਸ ਮੌਕੇ ਡਾ. ਅਨੀਤਾ ਨਰੇਂਦਰ ਡੀਨ ਕਮੀਊਨਿਟੀ ਡਿਵਲਪਮੈਂਟ ਇਨੀਸ਼ੀਏਟਿਵਜ਼, ਮਿਸ ਸੁਰਭੀ ਸੇਠੀ, ਐਨ.ਐਸ.ਐਸ ਪ੍ਰੋਗਰਾਮ ਅਫਸਰ ਸਹਿਤ ਐਨ.ਐਸ.ਐਸ ਟੀਮ ਮੈਂਬਰ ਡਾ. ਪਲਵਿੰਦਰ ਸਿੰਘ, ਡਾ. ਸਾਹਿਲ ਗੁਪਤਾ ਅਤੇ ਮਿਸ ਸਵੀਟੀ ਬਾਲਾ ਵੀ ਮੌਜੂਦ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …